ਵਿਆਹ ਤੋਂ ਪਹਿਲਾਂ ਰਿਲੀਜ਼ ਹੋਇਆ ਅਫਸਾਨਾ ਖ਼ਾਨ ਤੇ ਸਾਜ਼ ਦਾ ਪ੍ਰੀ-ਵੈਂਡਿੰਗ ਸੌਂਗ Lakh Lakh Vadhaiyaan, ਇੱਕ-ਦੂਜੇ ਨੂੰ ਪਿਆਰ ਦਾ ਇਜ਼ਹਾਰ ਕਰਦੇ ਆ ਰਹੇ ਨੇ ਨਜ਼ਰ

By  Lajwinder kaur January 21st 2022 05:52 PM

ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਆਪਣੇ ਗੀਤਾਂ ਦੇ ਨਾਲ-ਨਾਲ ਆਪਣੀ ਲਵ ਲਾਈਫ ਕਰਕੇ ਖੂਬ ਸੁਰਖੀਆਂ ਚ ਬਣੀ ਰਹਿੰਦੀ ਹੈ। ਜੀ ਹਾਂ ਪਿਛਲੇ ਸਾਲ ਗਾਇਕ ਸਾਜ਼ ਦੇ ਨਾਲ ਉਨ੍ਹਾਂ ਦੀ ਮੰਗਣੀ ਹੋ ਗਈ ਹੈ। ਖਬਰਾਂ ਦੇ ਮੁਤਾਬਿਕ ਉਹ ਇਸ ਸਾਲ ਜਨਵਰੀ ਜਾਂ ਫਰਵਰੀ ‘ਚ ਵਿਆਹ ਦੇ ਬੰਧਨ ‘ਚ ਬੱਝ ਸਕਦੇ ਨੇ। ਫਰਵਰੀ ਮਹੀਨੇ ਦੀ ਗੱਲ ਖੁਦ ਅਫਾਸਾਨਾ ਖ਼ਾਨ ਨੇ ਵੀ ਕਹੀ ਸੀ ਜਦੋਂ ਉਹ ਬਿੱਗ ਬੌਸ ਸੀਜ਼ਨ-15 ਦੇ ਘਰ ‘ਚ ਸਨ। ਜੀ ਹਾਂ ਉਨ੍ਹਾਂ ਨੇ ਆਪਣਾ ਪ੍ਰੀ-ਵੈਂਡਿੰਗ ਸੌਂਗ ਵੀ ਰਿਲੀਜ਼ ਕਰ ਦਿੱਤਾ ਹੈ (Afsana Khan and Saajz pre-wedding song )।

ਹੋਰ ਪੜ੍ਹੋ : ਪਤਨੀ ਤਾਹਿਰਾ ਦੇ ਜਨਮਦਿਨ 'ਤੇ ਆਯੁਸ਼ਮਾਨ ਖੁਰਾਣਾ ਨੇ ਸ਼ੇਅਰ ਕੀਤਾ ਰੋਮਾਂਟਿਕ ਵੀਡੀਓ, ਕਿਹਾ-ਪਹਿਲੀ ਵਾਰ ਤਾਹਿਰਾ ਦੇ ਲਈ Sukhna lake ਦੀਆਂ ਪੌੜੀਆਂ ‘ਤੇ ਗਾਇਆ ਸੀ ਇਹ ਗਾਣਾ

afsana khan and saajz new song lakh lakh vadhaiyaan teaser released

Image Source:Instagram

ਜੀ ਹਾਂ ਅਫਸਾਨਾ ਖ਼ਾਨ ਤੇ ਸਾਜ਼ ਹੋਰਾਂ ਦਾ ਪ੍ਰੀ-ਵੈਂਡਿੰਗ ਸੌਂਗ ਲੱਖ-ਲੱਖ ਵਧਾਈਆਂ Lakh Lakh Vadhaiyaan ਰਿਲੀਜ਼ ਹੋ ਚੁੱਕਿਆ ਹੈ। ਗੀਤ ਦੇ ਵੀਡੀਓ ਨੂੰ ਦੋਵਾਂ ਦੇ ਵਿਆਹ ਨੂੰ ਪੇਸ਼ ਕੀਤਾ ਗਿਆ ਹੈ। ਅਫਸਾਨਾ ਜੋ ਕਿ ਦੁਲਹਣ ਦੇ ਰੂਪ ਚ ਤੇ ਸਾਜ਼ ਦੁਲਹੇ ਦੇ ਰੂਪ ‘ਚ ਨਜ਼ਰ ਆ ਰਿਹਾ ਹੈ। ਇਸ ਗੀਤ ਚ ਦਿਖਾਇਆ ਗਿਆ ਹੈ ਦੋ ਪਿਆਰ ਕਰਨ ਵਾਲਿਆਂ ਦਾ ਪਿਆਰ ਵਿਆਹ ਦੇ ਰੂਪ ਚ ਪਰਵਾਨ ਚੜ੍ਹਦਾ ਹੈ। ਇਸ ਗੀਤ ਦੇ ਬੋਲ Shrradha Pandit ਨੇ ਲਿਖੇ ਨੇ ਤੇ ਮਿਊਜ਼ਿਕ ਬਾਲੀਵੁੱਡ ਦੇ ਦਿੱਗਜ਼ ਮਿਊਜ਼ਿਕ ਕੰਪੋਜ਼ਰ ਤੇ ਡਾਇਰੈਕਟਰ ਸਲੀਮ ਮਰਚੈਂਟ ਨੇ ਦਿੱਤਾ ਹੈ। ਗੀਤ ਦਾ ਵੀਡੀਓ ਏ.ਪੀ ਗਗਨ ਗਿੱਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੇ ਭਰਾ ਸਿੱਪੀ ਗਰੇਵਾਲ ਤੇ ਗੁਰਦਾਸ ਮਾਨ ਦੇ ਨਾਲ ਸਾਂਝਾ ਕੀਤਾ ਇਹ ਖ਼ੂਬਸੂਰਤ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

afsana khan and saaz

ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਨੇ। ਜਿਸ ਨੇ ਕਈ ਸੁਪਰ ਹਿੱਟ ਗੀਤ ਜਿਵੇਂ ਧੱਕਾ, ਮੁੰਡੇ ਚੰਡੀਗੜ੍ਹ ਸ਼ਹਿਰ ਦੇ, ਤਿੱਤਲੀਆਂ, ਬਾਜ਼ਾਰ, ਤੋਂ ਇਲਾਵਾ ਕਈ ਹੋਰ ਗੀਤ ਹਨ। ਦੱਸ ਦਈਏ ਸਾਜ਼ ਵੀ ਪੰਜਾਬੀ ਗਾਇਕ ਹੈ, ਜਿਸ ਨੇ ਕਈ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ। ਦੱਸ ਦਈਏ ਅਫਸਾਨਾ ਖ਼ਾਨ ਆਪਣੇ ਵਿਆਹ ਦਾ ਕਾਫੀ ਚਾਅ ਹੈ, ਉਹ ਅਕਸਰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ।

Afsaajz Wedding Song-

 

 

Related Post