ਅਫਸਾਨਾ ਖ਼ਾਨ ਤੇ ਸਾਜ਼ ਦਾ ਵਿਆਹ ਦਾ ਕਾਰਡ ਹੈ ਸ਼ਾਨਦਾਰ, ਗਿੱਪੀ ਗਰੇਵਾਲ ਨੂੰ ਸੱਦਾ-ਪੱਤਰ ਦੇਣ ਪਹੁੰਚੀ ਜੋੜੀ, ਦੇਖੋ ਵੀਡੀਓ

By  Lajwinder kaur February 1st 2022 12:31 PM -- Updated: February 1st 2022 12:38 PM

ਪੰਜਾਬੀ ਮਿਊਜ਼ਿਕ ਜਗਤ ਦੇ ਚਰਚਿਤ ਜੋੜੀ ਅਫਸਾਨਾ ਖ਼ਾਨ Afsana Khan ਤੇ ਸਾਜ਼ Saajz ਜੋ ਕਿ ਬਹੁਤ ਜਲਦ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਮਾਇਆ ਨਗਰੀ ਚ ਵਿਆਹ ਦੇ ਕਾਰਡ ਵੰਡਣ ਤੋਂ ਬਾਅਦ ਅਫਸਾਨਾ ਖ਼ਾਨ ਨੇ ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵਿਆਹ ਦੇ ਕਾਰਡ ਵੰਡਣੇ ਸ਼ੁਰੂ ਕਰ ਦਿੱਤੇ ਹਨ। ਜੀ ਹਾਂ ਉਹ ਗਿੱਪੀ ਗਰੇਵਾਲ ਦੇ ਆਫਿਸ ਪਹੁੰਚੇ ਤੇ ਉਨ੍ਹਾਂ ਨੂੰ ਵਿਆਹ ਦਾ ਸੱਦਾ ਪੱਤਰ ਦਿੰਦੇ ਹੋਏ ਨਜ਼ਰ ਆਏ (#Afsaajz Wedding Card)।

ਹੋਰ ਪੜ੍ਹੋ : ਐਕਟਰ ਜਗਜੀਤ ਸੰਧੂ ਨੇ ਆਪਣੀ ਮਿਹਨਤ ਸਦਕਾ ਪੁਰਾਣੇ ਘਰ ਨੂੰ ਬਦਲਿਆ ਨਵੇਂ ਸ਼ਾਨਦਾਰ ਘਰ ‘ਚ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

Afsana Khan, image From instagram

ਗਾਇਕਾ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ  ਅਫਸਾਨਾ ਤੇ ਸਾਜ਼ ‘ਚ ਗਿੱਪੀ ਗਰੇਵਾਲ ਅਤੇ Bhana L.A ਨੂੰ ਵੀ ਵਿਆਹ ਦਾ ਕਾਰਡ ਦਿੰਦੇ ਹੋਏ ਨਜ਼ਰ ਆ ਰਹੇ ਹਨ। ਜੇ ਗੱਲ ਕਰੀਏ ਵਿਆਹ ਦੇ ਕਾਰਡ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ, piano ਸਟਾਈਲ ‘ਚ ਤਿਆਰੇ ਕੀਤੇ ਹੋਏ ਕਾਰਡ ਹਰ ਇੱਕ ਨੂੰ ਖੂਬ ਪਸੰਦ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ। ਦਰਸ਼ਕ ਵੀ ਕਮੈਂਟ ਕਰਕੇ ਸਾਜ਼ ਤੇ ਅਫਸਾਨਾ ਨੂੰ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ : ਰਾਜਨੀਤੀ ਦੀ ਸ਼ਤਰੰਜ 'ਚ ਮੋਹਰਿਆਂ ਦੀ ਖੇਡ ਨੂੰ ਬਿਆਨ ਕਰਦੀ ਨਵੀਂ ਵੈੱਬ ਸੀਰੀਜ਼ "ਚੌਸਰ" ਦਿ ਪਾਵਰ ਗੇਮਜ਼ ਜਲਦ ਆ ਰਹੀ ਹੈ ਸਿਰਫ਼ ਪੀਟੀਸੀ ਪਲੇਅ ਐਪ ‘ਤੇ

inside image of afsana khan and saajz

ਦੱਸ ਦਈਏ ਅਫਸਾਨਾ ਤੇ ਸਾਜ਼ ਦੀ ਪਿਛਲੇ ਸਾਲ ਫਰਵਰੀ ਮਹੀਨੇ 'ਚ ਹੀ ਮੰਗਣੀ ਹੋਈ ਸੀ। ਹੁਣ ਵਿਆਹ ਵੀ ਫਰਵਰੀ ਮਹੀਨੇ 'ਚ ਹੋਣ ਜਾ ਰਿਹਾ ਹੈ। ਵਿਆਹ ਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਹਨ। ਇਸ ਦੌਰਾਨ ਜਨਵਰੀ ਮਹੀਨੇ 'ਚ ਹੀ ਦੋਵਾਂ ਦਾ ਪ੍ਰੀ-ਵੈਂਡਿੰਗ ਸੌਂਗ ਲੱਖ-ਲੱਖ ਵਧਾਈਆਂ ਵੀ ਰਿਲੀਜ਼ ਹੋਇਆ ਹੈ। ਅਫਸਾਨਾ ਅਤੇ ਸਾਜ਼ ਆਪਣੇ ਵਿਆਹ ਨੂੰ ਲੈ ਕੇ ਕਾਫੀ ਉਤਸੁਕ ਨਜ਼ਰ ਆ ਰਹੇ ਹਨ। ਅਫਸਾਨਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਤਿੱਤਲੀਆਂ ਗੀਤ ਨੇ ਉਨ੍ਹਾਂ ਨੂੰ ਖੂਬ ਸ਼ੌਹਰਤ ਦਿਵਾਈ ਹੈ।

 

 

View this post on Instagram

 

A post shared by Afsana Khan ?? Afsaajz (@itsafsanakhan)

Related Post