ਵੇਖੋ ਅਫਸਾਨਾ ਖ਼ਾਨ ਦੀ ਚੂੜਾ ਵਧਾਉਣ ਦੀ ਰਸਮ

By  Lajwinder kaur March 29th 2022 10:19 AM -- Updated: March 29th 2022 10:32 AM

ਤਿੱਤਲੀਆਂ ਫੇਮ ਸਿੰਗਰ ਅਫਸਾਨਾ ਖ਼ਾਨ ਜੋ ਕਿ ਸੋਸ਼ਲ ਮੀਡੀਆ ਕਾਫੀ ਐਕਟਿਵ ਰਹਿੰਦੀ ਹੈ। ਏਨੀਂ ਦਿਨੀਂ ਉਹ ਆਪਣੇ ਪਤੀ ਸਾਜ਼ ਦੇ ਨਾਲ ਆਪਣੇ ਹਨੀਮੂਨ ਦਾ ਅਨੰਦ ਲੈਣ ਲਈ ਦੁਬਈ ਪਹੁੰਚੀ ਹੋਈ ਹੈ। ਦੱਸ ਦਈਏ ਫਰਵਰੀ ਮਹੀਨੇ ਹੀ ‘ਚ ਅਫਸਾਨਾ ਦਾ ਵਿਆਹ ਸਾਜ਼ ਦੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਚੂੜਾ ਵਧਾਉਂਣ ਵਾਲੀ ਰਸਮ ਹੁੰਦੀ ਹੈ, ਜਿਸ ਦਾ ਵੀਡੀਓ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ।

ਹੋਰ ਪੜ੍ਹੋ : ਲਓ ਜੀ ਇੱਕ ਹੋਰ ਪੰਜਾਬੀ ਸਿੰਗਰ ਸੁੱਖੀ ਮਿਊਜ਼ਿਕਲ ਡੌਕਟਰਜ਼ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਪੋਸਟ ਪਾ ਕੇ ਸਾਂਝੀ ਕੀਤੀ ਖੁਸ਼ੀ

afsana and saajz

ਇਸ ਵੀਡੀਓ ‘ਚ ਕੁਝ ਔਰਤਾਂ ਅਫਸਾਨਾ ਦੇ ਚੂੜਾ ਵਧਾਉਂਣ ਦੀ ਰਸਮ ਅਦਾ ਕਰਦੇ ਹੋਏ ਨਜ਼ਰ ਆ ਰਹੀਆਂ ਹਨ। ਇਹ ਰਸਮ ਉਨ੍ਹਾਂ ਨੇ ਦੁਬਈ ‘ਚ ਹੀ ਸੈਲੀਬ੍ਰੇਟ ਕੀਤੀ ਹੈ। ਅਫਸਾਨਾ ਨੇ ਸਿਰ ਉੱਤੇ ਗੁਲਾਬੀ ਰੰਗ ਦੀ ਚੁੰਨੀ ਲਈ ਹੋਈ ਹੈ। ਦੱਸ ਦਈਏ ਇਹ ਰਸਮ ਪੰਜਾਬੀ ਸੱਭਿਆਚਾਰ ਦਾ ਹਿੱਸਾ ਹੈ, ਜਿਸ ਨੂੰ ਹਰ ਪੰਜਾਬੀ ਬਹੁਤ ਹੀ ਪਿਆਰ ਦੇ ਨਾਲ ਸੈਲੀਬ੍ਰੇਟ ਕਰਦਾ ਹੈ। ਵਿਆਹ ਦੇ ਸਵਾ ਮਹੀਨੇ ਤੋਂ ਬਾਅਦ ਜਾਂ ਫਿਰ ਵਿਆਹ ਦੇ ਸਵਾ ਸਾਲ ਤੋਂ ਬਾਅਦ ਵਿਆਹੁਤਾ ਔਰਤ ਦਾ ਚੂੜਾ ਵਧਾਇਆ ਜਾਂਦਾ ਹੈ। ਇਸ ਵੀਡੀਓ ਉੱਤੇ ਬਾਲੀਵੁੱਡ ਦੇ ਦਿੱਗਜ਼ ਮਿਊਜ਼ਿਕ ਕੰਪੋਜ਼ਰ ਤੇ ਡਾਇਰੈਕਟਰ ਸਲੀਮ ਮਰਚੈਂਟ ਨੇ ਵੀ ਕਮੈਂਟ ਕੀਤਾ ਹੈ। ਇਸ ਤੋਂ ਇਲਾਵਾ ਫੈਨਜ਼ ਵੀ ਹਾਰਟ ਵਾਲੇ ਇਮੋਜ਼ੀ ਕਮੈਂਟ ਬਾਕਸ ਚ ਪੋਸਟ ਕਰ ਰਹੇ ਹਨ। ਇਸ ਵੀਡੀਓ ਨੂੰ ਅਫਸਾਨਾ ਖ਼ਾਨ ਨੇ ਆਪਣੇ ਗੀਤ ਲੱਖ ਲੱਖ ਵਧਾਈਆਂ ਦੇ ਨਾਲ ਅਪਲੋਡ ਕੀਤਾ ਹੈ।

Afsana khan, image From instagram

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਆਪਣੇ ਪੁੱਤਰ ਦੇ ਪਹਿਲੇ ਜਨਮਦਿਨ ‘ਤੇ ਸਾਂਝੀ ਕੀਤੀ ਇਹ ਕਿਊਟ ਤਸਵੀਰ, ਦਰਸ਼ਕਾਂ ਤੋਂ ਮੰਗੀਆਂ ਅਸੀਸਾਂ

ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਹੈ, ਜਿਸ ਨੂੰ ਆਪਣੀ ਮਿਹਨਤ ਦੇ ਨਾਲ ਕੁਝ ਹੀ ਸਮੇਂ ਚ ਪੰਜਾਬੀ ਮਿਊਜ਼ਿਕ ਇੰਡਸਟਰੀ ਚ ਆਪਣੀ ਖ਼ਾਸ ਜਗ੍ਹਾ ਬਣਾ ਲਈ ਹੈ। ਅਫਸਾਨਾ ਖ਼ਾਨ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਜਿਸ ਕਰਕੇ ਉਹ ਪੰਜਾਬੀ ਫ਼ਿਲਮਾਂ ਚ ਵੀ ਗੀਤ ਗਾ ਚੁੱਕੀ ਹੈ। ਅਫਸਾਨਾ ਖ਼ਾਨ ਨੇ ਆਪਣੀ ਜ਼ਿੰਦਗੀ ਦਾ ਹਮਸਫਰ ਵੀ ਸੁਰਾਂ ਦੀ ਸਮਝ ਰੱਖਣ ਵਾਲਾ ਚੁਣਿਆ ਹੈ। ਦੱਸ ਦਈਏ ਉਨ੍ਹਾਂ ਦੇ ਪਤੀ ਸਾਜ਼ ਵੀ ਪੰਜਾਬੀ ਗਾਇਕ ਨੇ। ਉਹ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਾਫੀ ਸਰਗਰਮ ਨੇ।

 

 

View this post on Instagram

 

A post shared by Afsana Khan ?? Afsaajz (@itsafsanakhan)

Related Post