ਅਫਸਾਨਾ ਖ਼ਾਨ ਨੇ ਲਈ ਨਵੀਂ ਸਕਾਰਪਿਓ, ਭਾਵੁਕ ਹੁੰਦੇ ਹੋਏ ਕਿਹਾ- ‘ਸੱਚੀ ਮਿਹਨਤਾਂ ਰੰਗ ਲੈ ਕੇ ਆਉਂਦੀਆਂ ਨੇ’

By  Lajwinder kaur October 15th 2019 12:53 PM

‘ਮੁੰਡੇ ਚੰਡੀਗੜ੍ਹ ਸ਼ਹਿਰ ਦੇ’, ‘ਲੁਟੇਰਾ’ ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਨਾਉਣ ਵਾਲੀ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਖੁਸ਼ੀ ਸਾਂਝੀ ਕੀਤਾ ਹੈ। ਉਨ੍ਹਾਂ ਨੇ ਭਾਵੁਕ ਪੋਸਟ ਪਾਉਂਦੇ ਹੋਏ ਲਿਖਿਆ ਹੈ, ‘ਸੱਚੀ ਮਿਹਨਤਾਂ ਰੰਗ ਲੈ ਕੇ ਆਉਂਦੀਆਂ ਨੇ..’ ਨਾਲ ਹੀ ਉਨ੍ਹਾਂ ਨੇ ਬਿੰਨੂ ਢਿੱਲੋਂ ਨੂੰ ਟੈਗ ਕਰਦੇ ਹੋਏ ਧੰਨਵਾਦ ਕੀਤਾ ਹੈ। ਦੱਸ ਦਈਏ ਅਫਸਾਨਾ ਖ਼ਾਨ ਨੇ ਨਵੀਂ ਸਕਾਰਪਿਓ ਗੱਡੀ ਲਈ ਹੈ।

 

View this post on Instagram

 

Sacchi mehhnat ik din rang laike aundi aa ?? New SCORPIO s11 in the house thnks god ??⭐️??spl.thnks @binnudhillons @bhana_l.a @khudaabaksh ਨਾਮ ਇੱਕ ਦਿਨ ਚ ਨਹੀ ਬਣਦਾ ਪਰ ਇੱਕ ਦਿਨ ਬਣਦਾ ਜਰੂਰ ਏ...? ?ਵਿਗੜਿਆ ਨਾ ਕੁੱਝ ਸਾਡਾ ਪਰ, ਜ਼ੋਰ ਤਾ ਲਾਇਆ ਕਈਆ ਨੇ!!? ਸੜਣ ਵਾਲਿਆ ਦੀ ਤਾਦਾਰ ਵੱਧਦੀ ਜਾਂਦੀ ਆ ..,, ਸ਼ੁੱਕਰਾਨਾ ਮੇਰੇ ਮਾਲਕਾ ਮੇਰੀ ਔਕਾਤ ਵੱਧਦੀ ਜ਼ਾਂਦੀ ਆ ਸੰਬਲ ਕਰ ਕੀਆ ਕਰੋ ਗੈਰੋ ਸੇ ਹਮਾਰੀ ਬੁਰਾਈ, ਤੁਮ੍ਹਾਰੇ ਜੋ ਕਰੀਬ ਹੈ,,ਹਮਾਰੇ ਵੋ ਮੁਰੀਦ ਹੈ ,,?? ਨਾਂ ਹਮ ਗਿਰੇ| ਨਾਂ ਹਮਾਰੀ ਉਮੀਦੋ ਕੇ ਮਿਨਾਰ ਗਿਰੇ,, ਪਰ ਕੁੱਛ ਲੋਗ ਹਮੇ ਗਿਰਾਨੇ ਕੇ ਲੀਏ ਕਈ ਵਾਰ ਗਿਰੇ,,,,

A post shared by Afsana Khan (@itsafsanakhan) on Oct 14, 2019 at 3:15am PDT

ਹੋਰ ਵੇਖੋ:ਦਿਲ ਦੇ ਦਰਦਾਂ ਨੂੰ ਬਿਆਨ ਕਰਦਾ ਜੀ ਖ਼ਾਨ ਦਾ ਨਵਾਂ ਗੀਤ ‘ਰੋਏ ਆਂ’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਉਨ੍ਹਾਂ ਨੇ ਇੱਕ ਵੀਡੀਓ ਵੀ ਅਪਲੋਡ ਕੀਤੀ ਹੈ ਜਿਸ ‘ਚ ਬਿੰਨੂ ਢਿੱਲੋਂ ਅਫਸਾਨਾ ਖ਼ਾਨ ਤੇ ਖ਼ੁਦਾ ਬਖ਼ਸ ਨੂੰ ਨਵੀਂ ਗੱਡੀ ਦੀ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ। ਅਫਸਾਨਾ ਖ਼ਾਨ ਜਿਨ੍ਹਾਂ ਨੇ ਪੀਟੀਸੀ ਦੇ ਰਿਐਲਟੀ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ 4 ‘ਚ ਹਿੱਸਾ ਲਿਆ ਸੀ । ਇਸ ਸ਼ੋਅ ‘ਚ ਉਨ੍ਹਾਂ ਨੇ ਆਪਣੀ ਗਾਇਕੀ ਨੂੰ ਹੋਰ ਨਿਖਾਰਿਆ। ਇਸ ਸ਼ੋਅ ਨੇ ਉਨ੍ਹਾਂ ਦੇ ਗਾਇਕੀ ਦੇ ਸੁਫ਼ਨਿਆਂ ਨੂੰ ਖੰਭ ਲਗਾਏ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਖਰਾ ਮੁਕਾਮ ਹਾਸਿਲ ਕਰ ਲਿਆ ਹੈ।

ਜੇ ਗੱਲ ਕਰੀਏ ਉਨ੍ਹਾਂ ਦੇ ਕੰਮ ਦੀ ਤਾਂ ਉਨ੍ਹਾਂ ਦਾ ‘ਧੱਕ’ ਗਾਣਾ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਇਹ ਗਾਣਾ ‘ਅੜਬ ਮੁਟਿਆਰਾਂ’ ਫ਼ਿਲਮ ‘ਚੋਂ ਹੈ ਜਿਸ ਨੂੰ ਸਿੱਧੂ ਮੂਸੇਵਾਲਾ ਤੇ ਅਫਸਾਨਾ ਖ਼ਾਨ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

Related Post