ਅਫਸਾਨਾ ਖ਼ਾਨ ਨੇ ਭਰਾ ਖੁਦਾ ਬਖਸ਼ ਨੂੰ ਜਨਮਦਿਨ ‘ਤੇ ਗਿਫਟ ਕੀਤੀ ਗੋਲਡ ਦੀ ਚੇਨ, ਗਾਇਕਾ ਨੇ ਬਰਥਡੇਅ ਸੈਲੀਬ੍ਰੇਸ਼ਨ ਦੀ ਵੀਡੀਓ ਸਾਂਝੀ ਕਰਕੇ ਪਰਮਾਤਮਾ ਦਾ ਅਦਾ ਕੀਤਾ ਸ਼ੁਕਰਾਨਾ

By  Lajwinder kaur March 19th 2021 03:16 PM

ਪੰਜਾਬੀ ਗਾਇਕਾ ਅਫਸਾਨਾ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਭਰਾ ਖੁਦਾ ਬਖਸ਼ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਕੁਝ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਨੇ।

afsana khan and khuda baksh

ਹੋਰ ਪੜ੍ਹੋ : ਪੰਜਾਬੀ ਗਾਇਕ ਰਣਜੀਤ ਬਾਵਾ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਏ ਭੋਗ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

inside image of afsana khan instagram

ਅਫਸਾਨਾ ਖ਼ਾਨ ਨੇ ਆਪਣੇ ਛੋਟੇ ਭਰਾ ਖੁਦਾ ਬਖਸ਼ ਨੂੰ ਗੋਲਡ ਦੀ ਚੇਨ ਗਿਫਟ ਕੀਤੀ। ਇਸ ਖਾਸ ਮੌਕੇ ਦੇ ਅਫਸਾਨਾ ਖ਼ਾਨ ਦਾ ਮੰਗੇਤਰ ਸਾਜ਼ ਵੀ ਨਜ਼ਰ ਆਏ । ਇਸ ਬਰਥਡੇਅ ਪ੍ਰੋਗਰਾਮ ‘ਚ ਪਰਿਵਾਰਕ ਮੈਂਬਰ ਤੇ ਖਾਸ ਦੋਸਤ ਹੀ ਸ਼ਾਮਿਲ ਹੋਏ ਸਨ।

inside imgae of punjabi singer afsana khan

ਅਫਸਾਨਾ ਖ਼ਾਨ ਨੇ ਵੀਡੀਓਜ਼ ਸ਼ੇਅਰ ਕਰਦੇ ਹੋਏ ਪਰਮਾਤਮਾ ਦਾ ਧੰਨਵਾਦ ਅਦਾ ਕੀਤਾ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਹੈ। ਜਿਨ੍ਹਾਂ ਨੇ ਤਿੱਤਲੀਆਂ, ਧੱਕਾ, ਜ਼ਖਮ, ਕਦਰ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਖੁਦਾ ਬਖਸ਼ ਵੀ ਕੰਨਿਆ ਕੁਵਾਰੀ, ਟਰੂ ਲਵ, ਬਾਪੂ, ਹੰਜੂ, ਹੰਜੂ 2 ਵਰਗੇ ਬਹੁਤ ਸਾਰੇ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

 

 

View this post on Instagram

 

A post shared by Afsana Khan ?? (@itsafsanakhan)

Related Post