ਕਦੇ ਇਸ ਸਕੂਲ 'ਚ ਪੜ੍ਹਦੀ ਸੀ 'ਧੱਕਾ ਗਰਲ' ਅਫ਼ਸਾਨਾ ਖ਼ਾਨ,ਉਸੇ ਸਕੂਲ 'ਚ ਸਟਾਰ ਬਣ ਪਹੁੰਚੀ

By  Shaminder February 3rd 2020 12:35 PM

ਅਫ਼ਸਾਨਾ ਖ਼ਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਬੀਤੇ ਦਿਨ ਉਹ ਆਪਣੇ ਮਾਮੇ ਦੇ ਘਰ ਪਹੁੰਚੇ ਸਨ ਜਿੱਥੋਂ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਸਨ ਅਤੇ ਹੁਣ ਉਹ ਆਪਣੀ ਫੇਰੀ ਦੌਰਾਨ ਆਪਣੇ ਸਕੂਲ 'ਚ ਵੀ ਪਹੁੰਚੀ,ਜਿੱਥੇ ਕਦੇ ਉਹ ਪੜ੍ਹਦੇ ਹੁੰਦੇ ਸਨ ।

ਹੋਰ ਵੇਖੋ:ਅਫ਼ਸਾਨਾ ਖ਼ਾਨ ਆਪਣੀ ਮਾਂ ਸਮੇਤ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ,ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਇਸ ਤਰ੍ਹਾਂ ਗੁਜ਼ਾਰਿਆ ਸਮਾਂ

https://www.instagram.com/p/B8BjjmOh203/

ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ 'ਮੇਰੇ ਪੁਰਾਣੇ ਸਕੂਲ ਪਿੰਡ ਬਾਦਲ ਯਾਦਾਂ ਤਾਜ਼ੀਆਂ ਹੋ ਗਈਆਂ ਅੱਜ,ਬਹੁਤ ਬਹੁਤ ਆਦਰ ਸਤਿਕਾਰ,ਮੇਰੇ ਰੱਬ ਵਰਗੇ ਅਧਿਆਪਕ, ਪ੍ਰਮਾਤਮਾ ਭਲੀ ਕਰੇ ਹਮੇਸ਼ਾ ਮੈਨੂੰ ਆਪਣਾ ਬੱਚਾ ਸਮਝਿਆ।ਮੈਂ ਆਪਣੇ ਸਕੀਲ ਦੇ ਦਿਨਾਂ ਨੂੰ ਬਹੁਤ ਮਿਸ ਕਰਦੀ ਹਾਂ'।

https://www.instagram.com/p/B8A21hCBjBR/

ਇਸ ਮੌਕੇ ਅਫ਼ਸਾਨਾ ਖ਼ਾਨ ਨੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਗੀਤਾਂ ਦਾ ਅਨੰਦ ਵੀ ਮਾਣਿਆ ਅਤੇ ਸਕੂਲ ਦੇ ਅਧਿਆਪਕਾਂ ਨਾਲ ਵੀ ਮੁਲਾਕਾਤ ਕੀਤੀ । ਆਪਣੇ ਦਰਮਿਆਨ ਆਪਣੀ ਪਸੰਦੀਦਾ ਸਟਾਰ ਨੂੰ ਪਾ ਕੇ ਇਹ ਬੱਚੇ ਵੀ ਕਾਫੀ ਖੁਸ਼ ਨਜ਼ਰ ਆਏ ।

https://www.instagram.com/p/B7-aUksBq-E/

ਬੱਚੇ ਅਫ਼ਸਾਨਾ ਖ਼ਾਨ ਦੀ ਇੱਕ ਝਲਕ ਪਾਉਣ ਲਈ ਉਤਾਵਲੇ ਨਜ਼ਰ ਆਏ ।ਦੱਸ ਦਈਏ ਕਿ ਅਫ਼ਸਾਨਾ ਖ਼ਾਨ ਦੀ ਏਨੀਂ ਦਿਨੀਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪੂਰੀ ਚੜਤ ਹੈ ਅਤੇ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੀ ਹੈ ।

Related Post