ਅਫਸਾਨਾ ਖ਼ਾਨ ਨੇ ਆਪਣੇ ਮੰਗੇਤਰ ਸਾਜ਼ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ

By  Shaminder February 8th 2022 06:04 PM

ਅਫਸਾਨਾ  ਖ਼ਾਨ (Afsana Khan) ਆਪਣੇ ਵਿਆਹ  ਨੂੰ ਲੈ ਕੇ ਲਗਾਤਾਰ ਕਾਰਡ ਵੰਡ ਰਹੀ ਹੈ । ਜਲਦ ਹੀ ਉਹ ਆਪਣੇ ਮੰਗੇਤਰ ਦੇ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ । ਇਸ ਤੋਂ ਪਹਿਲਾਂ ਦੋਵਾਂ ਦਾ ਇੱਕ ਰੋਮਾਂਟਿਕ ਵੀਡੀਓ (Romantic Video) ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਜਿਸ 'ਚ ਅਫਸਾਨਾ ਖ਼ਾਨ ਆਪਣੇ ਮੰਗੇਤਰ ਦੇ ਨਾਲ ਕਾਰ 'ਚ ਬੈਠੀ ਹੋਈ ਨਜ਼ਰ ਆ ਰਹੀ ਹੈ ।ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਫਸਾਨਾ ਖਾਨ ਨੇ ਲਿਖਿਆ ਕਿ ਸਾਜ ਕੀ ਸਰੀਵਲੀ ।

afsana khan give her wedding card to gurdas maan

ਹੋਰ ਪੜ੍ਹੋ : ਨੇਹਾ ਭਸੀਨ ਕੋਰੋਨਾ ਪਾਜ਼ੀਟਿਵ ਪਾਈ ਗਈ, ਫੈਨਸ ਨੂੰ ਕਿਹਾ ਮੇਰੇ ਠੀਕ ਹੋਣ ਲਈ ਕਰੋ ਪ੍ਰਾਰਥਨਾ

ਇਸ ਵੀਡੀਓ ਨੂੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ 'ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।ਦੱਸ ਦਈਏ ਕਿ ਅਫਸਾਨਾ ਖ਼ਾਨ ਅਤੇ ਸਾਜ਼ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ ।ਅਫਸਾਨਾ ਖਾਨ ਨੇ ਆਪਣੇ ਵਿਆਹ ਨੂੰ ਲੈ ਕੇ ਕੁਝ ਦਿਨ ਪਹਿਲਾਂ ਇੱਕ ਗੀਤ ਵੀ ਰਿਲੀਜ਼ ਕੀਤਾ ਹੈ ।

afsana khan image From instagram

ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ 'ਚ ਕਈ ਜੋੜੀਆਂ ਵਿਆਹ ਦੇ ਬੰਧਨ 'ਚ ਬੱਝ ਚੁੱਕੀਆਂ ਹਨ । ਬੀਤੇ ਮਹੀਨੇ ਜੌਰਡਨ ਸੰਧੂ ਵੀ ਵਿਆਹ ਦੇ ਬੰਧਨ 'ਚ ਬੱਝੇ ਸਨ । ਜਿਸ ਤੋਂ ਬਾਅਦ ਗਾਇਕ ਕੋਰਾਲਾ ਮਾਨ ਵੀ ਵਿਆਹ ਦੇ ਬੰਧਨ 'ਚ ਬੱਝੇ ਸਨ ।

 

View this post on Instagram

 

A post shared by Afsana Khan ?? Afsaajz (@itsafsanakhan)

Related Post