ਨੇਹਾ ਭਸੀਨ ਕੋਰੋਨਾ ਪਾਜ਼ੀਟਿਵ ਪਾਈ ਗਈ, ਫੈਨਸ ਨੂੰ ਕਿਹਾ ਮੇਰੇ ਠੀਕ ਹੋਣ ਲਈ ਕਰੋ ਪ੍ਰਾਰਥਨਾ

Written by  Shaminder   |  February 08th 2022 05:26 PM  |  Updated: February 08th 2022 05:26 PM

ਨੇਹਾ ਭਸੀਨ ਕੋਰੋਨਾ ਪਾਜ਼ੀਟਿਵ ਪਾਈ ਗਈ, ਫੈਨਸ ਨੂੰ ਕਿਹਾ ਮੇਰੇ ਠੀਕ ਹੋਣ ਲਈ ਕਰੋ ਪ੍ਰਾਰਥਨਾ

ਕੋਰੋਨਾ ਵਾਇਰਸ (Corona Virus) ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਹਾਲਾਂਕਿ ਇਸ ਵਾਇਰਸ ਦੇ ਨਾਲ ਪੀੜਤ ਲੋਕਾਂ ਦੀ ਗਿਣਤੀ ਘੱਟ ਰਹੀ ਹੈ । ਪਰ ਇਸ ਦੇ ਬਾਵਜੂਦ ਕਈ ਲੋਕ ਇਸ ਦੀ ਲਪੇਟ 'ਚ ਆ ਰਹੇ ਹਨ । ਗਾਇਕਾ ਨੇਹਾ ਭਸੀਨ (Neha Bhasin) ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ ।ਜਿਸ ਤੋਂ ਬਾਅਦ ਕਈ ਸੈਲੀਬ੍ਰੇਟੀਜ਼ ਨੇ ਉਸ ਦੀ ਸਿਹਤਮੰਦੀ ਲਈ ਅਰਦਾਸ ਕੀਤੀ ਹੈ । ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਤੋਂ ਬਾਅਦ ਅਦਾਕਾਰਾ ਸ਼ਮਿਤਾ ਸ਼ੈੱਟੀ ਨੇ ਨੇਹਾ ਦੇ ਜਲਦ ਸਿਹਤਮੰਦ ਹੋਣ ਲਈ ਪ੍ਰਾਰਥਨਾ ਕੀਤੀ ਹੈ । ਜਿਸ ਤੋਂ ਬਾਅਦ ਨੇਹਾ ਭਸੀਨ ਨੇ ਵੀ ਅਦਾਕਾਰਾ ਦਾ ਸ਼ੁਕਰੀਆ ਅਦਾ ਕੀਤਾ ਹੈ ।

neha Bhasin image From instagram

ਹੋਰ ਪੜ੍ਹੋ : ਪੇਟ ਦੀ ਚਰਬੀ ਨੂੰ ਕਰਨਾ ਚਾਹੁੰਦੇ ਹੋ ਘੱਟ ਤਾਂ ਲੈਮਨ-ਟੀ ਦਾ ਕਰੋ ਇਸਤੇਮਾਲ

ਨੇਹਾ ਦੀ ਸਕਾਰਾਤਮਕ ਰਿਪੋਰਟ ਦੀ ਖਬਰ ਸੁਣਦੇ ਹੀ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਦੋਸਤ ਨੇਹਾ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ। 'ਬਿੱਗ ਬੌਸ' ਦੀ ਪ੍ਰਤੀਯੋਗੀ ਅਤੇ ਗਾਇਕਾ ਨੇਹਾ ਦੀ ਚੰਗੀ ਦੋਸਤ ਸ਼ਮਿਤਾ ਸ਼ੈੱਟੀ ਨੇ ਵੀ ਉਸ ਲਈ ਲਿਖਿਆ। ਇਸ ਤੋ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਬਾਲੀਵੁੱਡ ਕਲਕਾਰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ ।

neha Bhasin message

ਜਿਸ 'ਚ ਕਰੀਨਾ ਕਪੂਰ ਖਾਨ, ਅੰਮ੍ਰਿਤਾ ਅਰੋੜਾ, ਸ਼ਬਾਨਾ ਆਜ਼ਮੀ ਅਤੇ ਹਾਲ ਹੀ 'ਚ ਜਯਾ ਬੱਚਨ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ । ਨੇਹਾ ਭਸੀਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ । ਹਾਲ ਹੀ 'ਚ ਉਹ ਬਿੱਗ ਬੌਸ ਓਟੀਟੀ 'ਚ ਪ੍ਰਤੀਯੋਗੀ ਰਹੀ ਹੈ ਇਸ ਦੌਰਾਨ ਸ਼ਮਿਤਾ ਸ਼ੈੱਟੀ ਦੇ ਨਾਲ ਉਸ ਦੀ ਵਧੀਆ ਬਾਂਡਿੰਗ ਵੇਖਣ ਨੂੰ ਮਿਲੀ ਹੈ । ਨੇਹਾ ਜਿੱਥੇ ਗਾਉਂਦੀ ਹੈ, ਉੱਥੇ ਹੀ ਕਈ ਗੀਤ ਵੀ ਉਸ ਨੇ ਲਿਖੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network