ਅਫਸਾਨਾ ਖ਼ਾਨ ਨੇ ਸ਼ੇਅਰ ਕੀਤੀ ਖ਼ਾਸ ਸਖ਼ਸ ਦੇ ਨਾਲ ਤਸਵੀਰਾਂ, ਕਲਾਕਾਰ ਤੇ ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

By  Lajwinder kaur February 25th 2021 11:00 AM -- Updated: February 25th 2021 11:27 AM

ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਅਫਸਾਨਾ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਬਹੁਤ ਹੀ ਖ਼ਾਸ ਪੋਸਟ ਸ਼ੇਅਰ ਕੀਤੀ ਹੈ ।  ਜੀ ਹਾਂ ਉਨ੍ਹਾਂ ਨੇ ਗਾਇਕ ਸਾਜ਼ (SAAJZ) ਦੇ ਨਾਲ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

inside image of afsana khan with saajz Image Source -Instagram

ਹੋਰ ਪੜ੍ਹੋ : ਗਾਇਕ ਬੱਬਲ ਰਾਏ ‘Aahi Gallan Teriyan’ ਗੀਤ ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ, ਪੋਸਟਰ ਆ ਰਿਹਾ ਹੈ ਦਰਸ਼ਕਾਂ ਨੂੰ ਖੂਬ ਪਸੰਦ

inside image of afsana khan's congratulate by punjabi singer Image Source -Instagram

ਇਨ੍ਹਾਂ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘@saajzofficial ਮਾਈ ਲਾਈਫ ਲਾਈਨ ❤️??????’। ਇਸ ਪੋਸਟ ਉੱਤੇ ਸਾਜ਼ ਨੇ ਵੀ ਹਾਰਟ ਵਾਲੇ ਇਮੋਜ਼ੀ ਪੋਸਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ । ਹੈਪੀ ਰਾਏਕੋਟੀ, ਬੀ ਪਰਾਕ, ਰੁਪਿੰਦਰ ਹਾਂਡਾ ਤੇ ਕਈ ਹੋਰ ਕਲਾਕਾਰ ਨੇ ਕਮੈਂਟ ਕਰਕੇ ਹਾਰਟ ਵਾਲੇ ਇਮੋਜ਼ੀ ਦੇ ਨਾਲ ਮੁਬਾਰਕਾਂ ਦੇ ਰਹੇ ਨੇ। ਫੈਨਜ਼ ਵੀ ਕਮੈਂਟ ਕਰਕੇ ਅਫਸਾਨਾ ਖ਼ਾਨ ਤੇ ਸਾਜ਼ ਨੂੰ ਵਧਾਈ ਦੇ ਰਹੇ ਨੇ।

afsana khan and saajz Image Source -Instagram

ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ । ਹਾਲ ਹੀ ‘ਚ ਉਨ੍ਹਾਂ ਦਾ ‘ਤਿੱਤਲੀਆਂ’ ਸੌਂਗ ਦਾ ਸਰੂਰ ਦਰਸ਼ਕਾਂ ਦੇ ਸਿਰ ਚੜ ਕੇ ਬੋਲ ਰਿਹਾ ਹੈ। ਸਾਜ਼ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਬਿਹਤਰੀਨ ਗੀਤ ਦੇ ਚੁੱਕੇ ਨੇ।

 

View this post on Instagram

 

A post shared by Afsana Khan ?? (@itsafsanakhan)

Related Post