ਗੀਤ ‘ਤੇਰੇ ਲਾਰੇ’ ਦਾ ਧਮਾਕੇਦਾਰ ਟੀਜ਼ਰ ਹੋਇਆ ਰਿਲੀਜ਼, ਅੰਮ੍ਰਿਤ ਮਾਨ ਤੇ ਵਾਮਿਕਾ ਗੱਬੀ ਦੀ ਜੋੜੀ ਹਰ ਇੱਕ ਨੂੰ ਕਰ ਰਹੀ ਹੈ ਹੈਰਾਨ, ਦੇਖੋ ਟੀਜ਼ਰ

By  Lajwinder kaur July 7th 2021 10:21 AM

ਗਾਇਕਾ ਅਫਸਾਨਾ ਖ਼ਾਨ ਦੇ ਆਉਣ ਵਾਲੇ ਸਿੰਗਲ ਟਰੈਕ ਤੇਰੇ ਲਾਰੇ ਦਾ ਹਰ ਕੋਈ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ। ਜਿਸ ਕਰਕੇ ਗੀਤ ਦੀ ਛੋਟੀ ਜਿਹੀ ਝਲਕ ਟੀਜ਼ਰ ਦੇ ਰੂਪ 'ਚ ਪੇਸ਼ ਕੀਤੀ ਗਈ ਹੈ।

tere laare teaser amrit maan Image Source: youtube

ਹੋਰ ਪੜ੍ਹੋ : ਸਰਗੁਣ ਮਹਿਤਾ ਦੋ ਮਹੀਨੇ ਬਾਅਦ ਮਿਲੀ ਪਤੀ ਨੂੰ, ਪਤਨੀ ਨੂੰ ਦੇਖਕੇ ਖੁਸ਼ੀ ਦੇ ਨਾਲ ਭਾਵੁਕ ਹੋਏ ਰਵੀ ਦੁਬੇ, ਦੇਖੋ ਵੀਡੀਓ

ਹੋਰ ਪੜ੍ਹੋ : ਹਰਭਜਨ ਸਿੰਘ ਦੇ ਬਰਥਡੇਅ ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ, ਬਹੁਤ ਜਲਦ ਘਰ ‘ਚ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ

afsana Image Source: Instagram

ਜੇ ਗੱਲ ਕਰੀਏ ਟੀਜ਼ਰ ਦੀ ਤਾਂ 55 ਸੈਕਿੰਡ ਦਾ ਧਮਾਕੇਦਾਰ ਵੀਡੀਓ ਕਲਿੱਪ ਹੈ। ਇਹ ਪਹਿਲਾ ਮੌਕਾ ਹੈ ਜਦੋਂ  ਅੰਮ੍ਰਿਤ ਮਾਨ ਤੇ ਵਾਮਿਕਾ ਗੱਬੀ ਇਕੱਠੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਟੀਜ਼ਰ ਨੂੰ DC Studioz ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਟੀਜ਼ਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

wamiqa gabbi Image Source: youtube

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਹੈਪੀ ਰਾਏਕੋਟੀ ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਦਾ ਹੈ । ਗੀਤ ਨੂੰ ਆਵਾਜ਼ ਦੇਵੇਗੀ ਪੰਜਾਬੀ ਮਿਊਜ਼ਿਕ ਜਗਤ ਦੀ ਚਰਚਿਤ ਗਾਇਕਾ ਅਫਸਾਨਾ ਖ਼ਾਨ। ਵੀਡੀਓ ਨੂੰ ਤਿਆਰ ਕੀਤਾ ਹੈ Harry Singh ਤੇ Preet Singh ਨੇ। ਇਹ ਗੀਤ 9 ਜੁਲਾਈ ਨੂੰ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋ ਜਾਵੇਗਾ।

Related Post