ਰਾਖੀ ਸਾਵੰਤ ਅਫਸਾਨਾ ਖ਼ਾਨ ਦੇ ਵਿਆਹ ਲਈ ਕਰ ਰਹੀ ਹੈ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ, ਵਿਆਹ ਦੇ ਸਾਰੇ ਫੰਕਸ਼ਨਾਂ ਲਈ ਖਰੀਦੀਆਂ ਡਰੈੱਸਾਂ

By  Lajwinder kaur February 17th 2022 05:20 PM

Wedding bells ringing! Afsana-Saajz: ਤਿੱਤਲੀਆਂ ਫੇਮ ਗਾਇਕਾ ਅਫਸਾਨਾ ਖ਼ਾਨ ਜੋ ਕਿ ਬਹੁਤ ਜਲਦ ਵਿਆਹ ਦੇ ਬੰਧਨ ਚ ਬੱਝਣ ਜਾ ਰਹੀ ਹੈ। ਇਸ ਲਈ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਹਨ । ਉਧਰ ਦੂਜੇ ਪਾਸੇ ਰਾਖੀ ਸਾਵੰਤ Rakhi Sawant ਵੀ ਅਫਸਾਨਾ ਖ਼ਾਨ ਦੇ ਵਿਆਹ ਲਈ ਜੰਮ ਕੇ ਸ਼ੋਪਿੰਗ ਕਰ ਰਹੀ ਹੈ। ਉਸ ਨੇ ਹਲਦੀ, ਮਹਿੰਦੀ, ਤੇ ਵਿਆਹ ਦੇ ਵੱਖ-ਵੱਖ ਪ੍ਰੋਗਰਾਮਾਂ ਲਈ ਕਈ ਡਰੈੱਸਾਂ ਖਰੀਦ ਲਈਆਂ ਨੇ।

 

afsana khan give her wedding card to rakhi sawant and umar riaaz

ਹੋਰ ਪੜ੍ਹੋ : ਬੀਰ ਸਿੰਘ ਨੇ ਆਪਣੀ ਰੂਹਾਨੀ ਆਵਾਜ਼ ਦੇ ਨਾਲ ਦਰਸ਼ਕਾਂ ਨੂੰ ਕੀਤਾ ਭਾਵੁਕ, ਰਿਲੀਜ਼ ਹੋਇਆ ‘ਆਜਾ ਮੈਕਸੀਕੋ ਚੱਲੀਏ’ ਦਾ ਪਹਿਲਾ ਗੀਤ “ਸਫ਼ਰਾਂ ‘ਤੇ”

ਉਨ੍ਹਾਂ ਨੇ ਦੱਸਿਆ ਹੈ ਕਿ ਉਹ ਅਫਸਾਨਾ ਖ਼ਾਨ ਦੇ ਵਿਆਹ ਤੇ ਜੰਮ ਕੇ ਡਾਂਸ ਕਰੇਗੀ। ਉਹ ਆਪਣਾ ਧਾਰਵੀ ਡਾਂਸ ਅਤੇ ਗਣਪਤੀ ਸਟਾਈਲ ਵਾਲਾ ਹੀ ਡਾਂਸ ਕਰੇਗੀ। ਉਸ ਨੇ ਦੱਸਿਆ ਹੈ ਕਿ 18 ਤਾਰੀਕ ਨੂੰ ਅਫਸਾਨਾ ਦੇ ਵਿਆਹ ਲਈ ਫਲਾਈਟ ਲੈਣਗੇ। ਅਫਸਾਨਾ ਦੇ ਵਿਆਹ ਤੇ ਜ਼ਰੀਨ ਖ਼ਾਨ, ਓਮਰ ਰਿਆਜ਼ ਤੋਂ ਇਲਾਵਾ ਬਾਲੀਵੁੱਡ ਜਗਤ ਤੋਂ ਕਈ ਹੋਰ ਕਲਾਕਾਰ ਪਹੁੰਚਣਗੇ। ਰਾਖੀ ਅਫਸਾਨਾ ਦੇ ਵਿਆਹ ਲਈ ਬਹੁਤ ਉਤਸ਼ਾਹਿਤ ਹੈ ।

ਹੋਰ ਪੜ੍ਹੋ : ‘Behri Duniya’ ਗੀਤ ਕਰ ਰਿਹਾ ਹੈ ਭਾਵੁਕ, ਪਰਮੀਸ਼ ਵਰਮਾ ਤੇ ਨਿੱਕੀ ਤੰਬੋਲੀ ਦੀ ਅਦਾਕਾਰੀ ਨੇ ਛੂਹਿਆ ਦਰਸ਼ਕਾਂ ਦੇ ਦਿਲਾਂ ਨੂੰ, ਦੇਖੋ ਵੀਡੀਓ

afsana khan shared video image From instagram

ਦੱਸ ਦਈਏ ਅਫਸਾਨਾ ਖ਼ਾਨ ਗਾਇਕ ਸਾਜ਼ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਇਸ ਵਿਆਹ ‘ਚ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਬਾਲੀਵੁੱਡ ਜਗਤ ਤੋਂ ਵੀ ਕਈ ਨਾਮੀ ਸਿਤਾਰੇ ਸ਼ਾਮਿਲ ਹੋਣਗੇ। ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਬਹੁਤ ਮਿਹਨਤ ਦੇ ਨਾਲ ਪੰਜਾਬੀ ਸੰਗੀਤ ਜਗਤ ‘ਚ ਨਾਮ ਬਣਾਇਆ ਹੈ। ਹਾਲ ਹੀ ਚ ਅਫਸਾਨਾ ਤੇ ਸਾਜ਼ ਦਾ ਗੀਤ ਬਹਿਰੀ ਦੁਨੀਆ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਮਿਊਜ਼ਿਕ ਵੀਡੀਓ ਚ ਪਰਮੀਸ਼ ਵਰਮਾ ਤੇ ਨਿੱਕੀ ਤੰਬੋਲੀ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ।

afsana khan wedding

Related Post