ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ‘ਅਫਸੋਸ ਕਰੋਗੇ’ ਗੀਤ ‘ਚ ਪਾ ਰਹੇ ਧੱਕ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਦੋਵਾਂ ਦਾ ਅੰਦਾਜ਼
Shaminder
September 3rd 2020 01:44 PM
ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ ਹੈ । ਉਹ ਹੈ ਕਿ ਇੱਕ ਵਾਰ ਮੁੜ ਤੋਂ ਇਹ ਜੋੜੀ ‘ਅਫਸੋਸ ਕਰੋਗੇ’ ਟਾਈਟਲ ਹੇਠ ਆਏ ਗੀਤ ‘ਚ ਦਿਖਾਈ ਦੇ ਰਹੀ ਹੈ । ਇਹ ਇੱਕ ਰੋਮਾਂਟਿਕ ਸੈਡ ਸੌਂਗ ਹੈ । ਜੋ ਕਿ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਸਟੈਬਿਨ ਬਿਨ ਨੇ ਅਤੇ ਗੀਤ ਦਾ ਖੂਬਸੂਰਤ ਵੀਡੀਓ ਯਾਦੂ ਬਰਾੜ ਵੱਲੋਂ ਤਿਆਰ ਕੀਤਾ ਗਿਆ ਹੈ ।