ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ‘ਅਫਸੋਸ ਕਰੋਗੇ’ ਗੀਤ ‘ਚ ਪਾ ਰਹੇ ਧੱਕ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਦੋਵਾਂ ਦਾ ਅੰਦਾਜ਼

Written by  Shaminder   |  September 03rd 2020 01:44 PM  |  Updated: September 03rd 2020 01:44 PM

ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ‘ਅਫਸੋਸ ਕਰੋਗੇ’ ਗੀਤ ‘ਚ ਪਾ ਰਹੇ ਧੱਕ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਦੋਵਾਂ ਦਾ ਅੰਦਾਜ਼

ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ ਹੈ । ਉਹ ਹੈ ਕਿ ਇੱਕ ਵਾਰ ਮੁੜ ਤੋਂ ਇਹ ਜੋੜੀ ‘ਅਫਸੋਸ ਕਰੋਗੇ’ ਟਾਈਟਲ ਹੇਠ ਆਏ ਗੀਤ ‘ਚ ਦਿਖਾਈ ਦੇ ਰਹੀ ਹੈ । ਇਹ ਇੱਕ ਰੋਮਾਂਟਿਕ ਸੈਡ ਸੌਂਗ ਹੈ । ਜੋ ਕਿ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਸਟੈਬਿਨ ਬਿਨ ਨੇ ਅਤੇ ਗੀਤ ਦਾ ਖੂਬਸੂਰਤ ਵੀਡੀਓ ਯਾਦੂ ਬਰਾੜ ਵੱਲੋਂ ਤਿਆਰ ਕੀਤਾ ਗਿਆ ਹੈ ।

https://www.instagram.com/p/CEqdpABBVZ7/

ਇਸ ਗੀਤ ‘ਚ ਇੱਕ ਮੁੰਡੇ ਅਤੇ ਕੁੜੀ ਦੇ ਇਸ਼ਕ ਨੂੰ ਬਿਆਨ ਕੀਤਾ ਗਿਆ ਹੈ । ਪਰ ਦੋਵਾਂ ਦੇ ਰਿਸ਼ਤੇ ‘ਚ ਖਟਾਸ ਉਦੋਂ ਆ ਜਾਂਦੀ ਹੈ ਜਦੋਂ ਦੋਨਾਂ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਗਲਤ ਫਹਿਮੀ ਹੋ ਜਾਂਦੀ ਹੈ ।

https://www.instagram.com/p/CEn17wuBE3B/

ਦੱਸ ਦਈਏ ਕਿ ਇਸ ਜੋੜੀ ਨੂੰ ਇੱਕ ਰਿਆਲਟੀ ਸ਼ੋਅ ‘ਚ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਜਦੋਂ ਇਹ ਜੋੜੀ ਸ਼ੋਅ ਤੋਂ ਬਾਹਰ ਆ ਕੇ ਵੀ ਲਗਾਤਾਰ ਸੁਰਖੀਆਂ ‘ਚ ਹੈ ਤੇ ਦੋਵਾਂ ਨੇ ਇੱਕਠਿਆਂ ਕਈ ਪ੍ਰਾਜੈਕਟਸ ‘ਚ ਕੰਮ ਕੀਤਾ ਹੈ ਅਤੇ ਲਗਾਤਾਰ ਕੰਮ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network