ਆਫਤਾਬ ਸ਼ਿਵਦਸਾਨੀ ਬਣੇ ਪਿਤਾ, ਛੇ ਸਾਲ ਪਹਿਲਾਂ ਪੰਜਾਬੀ ਕੁੜੀ ਨਾਲ ਕਰਵਾਇਆ ਸੀ ਵਿਆਹ, ਆਫਤਾਬ ਤੇ ਨਿਨ ਦੁਸਾਂਝ ਨੂੰ ਫੈਨਜ਼ ਦੇ ਰਹੇ ਨੇ ਵਧਾਈਆਂ

By  Lajwinder kaur August 2nd 2020 01:05 PM -- Updated: August 2nd 2020 01:08 PM

ਬਾਲੀਵੁੱਡ ਜਗਤ ਤੋਂ ਗੁੱਡ ਨਿਊਜ਼ ਸਾਹਮਣੇ ਆਈ ਹੈ । ਜੀ ਹਾਂ ਗ੍ਰੇਟ ਗ੍ਰੈਂਡ ਮਸੀ, ਕਯਾ ਕੂਲ ਹੈਂ ਹਮ -3, ਕਮਬਖ਼ਤ ਇਸ਼ਕ, ਡੈਡੀ ਕੂਲ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਆਫਤਾਬ ਸ਼ਿਵਦਸਾਨੀ ਪਿਤਾ ਬਣ ਗਏ ਨੇ । ਉਨ੍ਹਾਂ ਦੇ ਘਰ 'ਚ ਨੰਨ੍ਹਾ ਮਹਿਮਾਨ ਨੇ ਐਂਟਰੀ ਕਰ ਲਈ ਹੈ ।

ਹੋਰ ਵੇਖੋ : ਰਘਵੀਰ ਬੋਲੀ ਨੇ ਦਿੱਗਜ ਅਦਾਕਾਰਾ ਜਤਿੰਦਰ ਕੌਰ ਦੇ ਨਾਲ ਪੁਰਾਣੇ ਪੰਜਾਬੀ ਗੀਤ ਉੱਤੇ ਬਣਾਈ ਵੀਡੀਓ, ਛਾਈ ਸੋਸ਼ਲ ਮੀਡੀਆ ‘ਤੇ, ਦੇਖੋ ਵੀਡੀਓ

ਉਨ੍ਹਾਂ ਨੇ ਇਹ ਗੁੱਡ ਨਿਊਜ਼ ਆਪਣੇ ਚਾਹੁਣ ਵਾਲਿਆਂ ਦੇ ਨਾਲ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ । ਉਨ੍ਹਾਂ ਨੇ ਪਿਆਰੀ ਜਿਹੀ ਕੈਪਸ਼ਨ ਪਾ ਕੇ ਲਿਖਿਆ ਹੈ, ‘ਸਵਰਗ ਦਾ ਇੱਕ ਛੋਟਾ ਜਿਹਾ ਹਿੱਸਾ ਧਰਤੀ ‘ਤੇ ਭੇਜਿਆ ਗਿਆ ਹੈ ... ਨਿਨ ਦੁਸਾਂਝ ਤੇ ਮੈਂ ਬਹੁਤ ਖੁਸ਼ੀ ਨਾਲ ਦੱਸ ਰਹੇ ਹਾਂ ਕਿ ਰੱਬ ਦੀ ਬਖਸ਼ਿਸ਼ ਨਾਲ ਸਾਡੇ ਘਰ ਬੇਟੀ ਨੇ ਜਨਮ ਲਿਆ ਹੈ । ਅਸੀਂ ਮਾਪੇ ਬਣ ਗਏ ਹਾਂ ਤੇ ਹੁਣ ਸਾਡਾ ਪਰਿਵਾਰ ‘ਚ ਤਿੰਨ ਫੈਮਿਲੀ ਮੈਂਬਰ ਹੋ ਗਏ ਨੇ । ਆਫਤਾਬ ਦੀ ਇਸ ਪੋਸਟ ਉੱਤੇ ਉਨ੍ਹਾਂ ਦੇ ਫੈਨਜ਼ ਕਮੈਂਟਸ ਕਰਕੇ ਵਧਾਈ ਦੇ ਰਹੇ ਨੇ ।

ਦੱਸ ਦਈਏ ਸਾਲ 2017 ਆਫਤਾਬ ਸ਼ਿਵਦਸਾਨੀ ਆਪਣੇ ਦੂਜੇ ਵਿਆਹ ਕਰਕੇ ਚਰਚਾ ‘ਚ ਆ ਗਏ ਸੀ । ਜੀ ਹਾਂ ਉਨ੍ਹਾਂ ਨੇ ਇੱਕ ਪੰਜਾਬੀ ਕੁੜੀ ਨਿਨ ਦੁਸਾਂਝ ਦੇ ਨਾਲ ਹੀ ਦੋ ਵਾਰ ਵਿਆਹ ਰਚਾਇਆ ਹੈ । ਉਨ੍ਹਾਂ ਨੇ ਸਾਲ 2014 ‘ਚ ਨਿਨ ਦੁਸਾਂਝ ਨਾਲ ਕੋਰਟ ਮੈਰਿਜ ਕਰਵਾਈ ਸੀ । ਵਿਆਹ ਦੇ ਛੇ ਸਾਲ ਬਾਅਦ ਉਨ੍ਹਾਂ ਦੇ ਘਰ ‘ਚ ਬੱਚੇ ਦੀਆਂ ਕਿਲਕਾਰੀਆਂ ਗੁੰਜੀਆਂ ਨੇ ।

Related Post