ਆਲੀਆ ਭੱਟ ਤੋਂ ਬਾਅਦ ਹੁਣ ਮੌਨੀ ਰਾਏ ਦੇਣ ਜਾ ਰਹੀ ਹੈ ਖੁਸ਼ਖਬਰੀ? ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਪੁੱਛ ਰਹੇ ਨੇ ਸਵਾਲ
ਅਦਾਕਾਰਾ ਮੌਨੀ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਕਈ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਕਾਫੀ ਹੌਟ ਹਨ ਪਰ ਇਨ੍ਹਾਂ ਨੂੰ ਦੇਖਣ ਤੋਂ ਬਾਅਦ ਅਦਾਕਾਰਾ ਦੇ ਪ੍ਰੈਗਨੈਂਸੀ ਨੂੰ ਲੈ ਕੇ ਅਟਕਲਾਂ ਲਗਾਈਆਂ ਜਾਣ ਲੱਗੀਆਂ ਹਨ। ਦਰਅਸਲ, ਮੌਨੀ ਦੁਆਰਾ ਸ਼ੇਅਰ ਕੀਤੀਆਂ ਗਈਆਂ ਫੋਟੋਆਂ ਵਿੱਚ ਉਸਨੇ ਪੀਲੇ ਰੰਗ ਦੀ ਨਾਈਟੀ ਵਰਗਾ ਆਊਟਫਿੱਟ ਪਾਇਆ ਹੋਇਆ ਹੈ। ਆਊਟਫਿਟ ਕਾਫੀ ਬੋਲਡ ਹੈ, ਜਿਸ ਕਾਰਨ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : 'ਅਨੁਪਮਾ' 'ਚ ਨਵੇਂ ਸਮਰ ਦੀ ਭੂਮਿਕਾ ‘ਚ ਨਜ਼ਰ ਆ ਸਕਦਾ ਹੈ ਇਹ ਅਦਾਕਾਰ, ਜਾਣੋ ਕੌਣ ਹੈ?

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਮੌਨੀ ਨੇ ਅਜਿਹਾ ਕੈਪਸ਼ਨ ਵੀ ਲਿਖਿਆ ਹੈ, ਜਿਸ ਤੋਂ ਬਾਅਦ ਕਿਹਾ ਗਿਆ ਕਿ ਮੌਨੀ ਵੀ ਖੁਸ਼ਖਬਰੀ ਦੇਣ ਤਾਂ ਨਹੀਂ ਜਾ ਰਹੀ ਹੈ। ਦਰਅਸਲ ਮੌਨੀ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, 'ਬਲੂਮ ਬੇਬੀ ਬਲੂਮ'। ਮੌਨੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਹਰ ਕੋਈ ਤਾਰੀਫ ਕਰ ਰਿਹਾ ਹੈ। ਪਰ ਕਈ ਯੂਜ਼ਰਸ ਨੇ ਉਸ ਨੂੰ ਮੈਸੇਜ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਗੁੱਡ ਨਿਊਜ਼ ਦੀ ਖ਼ਬਰ ਤਾਂ ਨਹੀਂ ਦੇਣ ਜਾ ਰਹੀ ਹੈ।

ਇੰਨਾ ਹੀ ਨਹੀਂ, ਅਭਿਨੇਤਰੀ ਰਕਸ਼ੰਦਾ ਖਾਨ ਨੇ ਟਿੱਪਣੀ ਕੀਤੀ, 'ਰੱਬ... ਮੈਂ ਉਹ ਬੇਬੀ ਬੂਮ ਪੜ੍ਹਿਆ...ਕੁੜੀ ਦਾ ਵਿਆਹ ਕਰਵਾਉਣ ਤੋਂ ਬਾਅਦ ਦੇ Side Effects’ ਤੇ ਨਾਲ ਹੀ ਮਜ਼ਾਕੀਆ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ।

ਦੱਸ ਦੇਈਏ ਕਿ ਮੌਨੀ ਨੇ ਇਸ ਸਾਲ ਜਨਵਰੀ 'ਚ ਬੁਆਏਫ੍ਰੈਂਡ ਸੂਰਜ ਨਾਂਬਿਆਰ ਨਾਲ ਵਿਆਹ ਕੀਤਾ ਸੀ। ਦੋਵੇਂ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਸਨ। ਹਾਲਾਂਕਿ ਅਦਾਕਾਰਾ ਨੇ ਕਦੇ ਵੀ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਦੋਵਾਂ ਨੇ ਪਹਿਲਾਂ ਮਲਿਆਲਮ ਅਤੇ ਫਿਰ ਬੰਗਾਲੀ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕੀਤਾ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ। ਮੌਨੀ ਅਕਸਰ ਸੂਰਜ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਮੌਨੀ ਰਾਏ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣ ਵਾਲੀ ਹੈ। ਫਿਲਮ 'ਚ ਉਹ ਨੈਗੇਟਿਵ ਰੋਲ 'ਚ ਹੈ। ਇਸ ਵਿੱਚ ਰਣਬੀਰ ਕਪੂਰ, ਆਲੀਆ ਭੱਟ, ਅਮਿਤਾਭ ਬੱਚਨ ਅਹਿਮ ਭੂਮਿਕਾਵਾਂ ਵਿੱਚ ਹਨ।
View this post on Instagram