ਧੋਨੀ ਦੇ ਨਾਲ ਦੋਸਤੀ ਨਿਭਾਉਂਦੇ ਨਜ਼ਰ ਆਏ ਸੁਰੇਸ਼ ਰੈਨਾ, ਕ੍ਰਿਕੇਟ ਨੂੰ ਕਿਹਾ ਅਲਵਿਦਾ, ਸਾਰਿਆਂ ਨੂੰ ਕੀਤਾ ਹੈਰਾਨ

By  Lajwinder kaur August 16th 2020 01:49 PM

ਭਾਰਤੀ ਕ੍ਰਿਕੇਟ ਟੀਮ ਦੇ ਕਮਾਲ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਇੰਟਰਨੈਸ਼ਨਲ ਕ੍ਰਿਕੇਟ ਨੂੰ ਅਲਵਿਦਾ ਕਹਿ ਦਿੱਤਾ ਹੈ । ਟੀਮ ਇੰਡੀਆ ਦੇ ਦੋ ਦਿੱਗਜ ਖਿਡਾਰੀਆਂ ਨੇ ਸੰਨਿਆਸ ਲੈ ਲਿਆ ਹੈ।

ਧੋਨੀ ਦੇ ਸੰਨਿਆਸ ਦੀਆਂ ਖ਼ਬਰਾਂ ਆਉਣ ਦੇ ਕੁਝ ਦੇਰ ਬਾਅਦ ਹੀ ਰੈਨਾ ਨੇ ਵੀ ਇਕ ਤਸਵੀਰ ਸ਼ੇਅਰ ਕਰ ਕੇ ਸਾਬਕਾ ਕਪਤਾਨ ਨੂੰ ਸ਼ੁਕਰੀਆ ਕਿਹਾ ਤੇ ਉਨ੍ਹਾਂ ਨਾਲ ਯਾਤਰਾ ਕਰਨ ਦੀ ਗੱਲ ਆਖੀ ਹੈ । 

ਐੱਮ.ਐੱਸ. ਧੋਨੀ ਨਾਲ ਲੰਬੇ ਸਮੇਂ ਤੱਕ ਖੇਡਣ ਵਾਲੇ ਸੁਰੇਸ਼ ਰੈਨਾ ਨੇ ਆਪਣੇ ਸਾਬਕਾ ਕਪਤਾਨ ਦੇ ਨਾਲ ਹੀ ਇੰਟਰਨੈਸ਼ਨਲ ਕ੍ਰਿਕੇਟ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਲਿਆ। ਖੱਬੇ ਹੱਥ ਦੇ ਇਸ ਧੁਰੰਧਰ ਬੱਲੇਬਾਜ਼ ਨੇ ਸਾਲ 2005 'ਚ ਸ੍ਰੀਲੰਕਾ ਖ਼ਿਲਾਫ਼ ਮਹਿਜ਼ 19 ਸਾਲ ਦੀ ਉਮਰ 'ਚ ਇੰਟਰਨੈਸ਼ਨਲ ਕ੍ਰਿਕਟ 'ਚ ਕਦਮ ਰੱਖਿਆ ਸੀ । ਰੈਨਾ ਭਾਰਤ ਵੱਲੋਂ ਟੈਸਟ, ਵਨ-ਡੇਅ ਤੇ ਟੀ-20 ਤਿੰਨਾਂ ਫਾਰਮੈਟ 'ਚ ਇੰਟਰਨੈਸ਼ਨਲ ਸੈਂਕੜਾ ਬਣਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣੇ ਸਨ ।

ਰੈਨਾ ਨੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਸਾਥੀਆਂ ਸਮੇਤ ਇਕ ਤਸਵੀਰ ਪੋਸਟ ਕਰਦਿਆਂ ਹੋਇਆ ਲਿਖਿਆ, 'ਤੁਹਾਡੇ ਨਾਲ ਖੇਡਣ 'ਚ ਕਾਫ਼ੀ ਮਜ਼ਾ ਆਇਆ 'ਮਾਹੀ ਭਰਾ' । ਮੇਰਾ ਦਿਲ ਮਾਣ ਤੇ ਸਤਿਕਾਰ ਨਾਲ ਭਰਿਆ ਹੋਇਆ ਹੈ ਤੇ ਮੈਂ ਵੀ ਤੁਹਾਡੇ ਨਾਲ ਇਸੇ ਯਾਤਰਾ 'ਤੇ ਚੱਲਣ ਦੀ ਚੋਣ ਕਰਦਾ ਹਾਂ। ਸ਼ੁਕਰੀਆ ਭਾਰਤ, ਜੈ ਹਿੰਦ।'  ਧੋਨੀ ਦੇ ਨਾਲ ਹੀ ਉਨ੍ਹਾਂ ਨੇ ਵੀ ਆਪਣੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ ।

 

Related Post