‘ਯਾਦਾਂ ਲੈ ਕੇ ਚੱਲੇ, ਫੇਰ ਮਿਲਾਂਗੇ ਜੀ’- ਸਤਿੰਦਰ ਸਰਤਾਜ
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੁਰਾਂ ਦੇ ਤਾਜ ਸਰਤਾਜ ਜਿਨ੍ਹਾਂ ਨੇ ਆਪਣੀ ਗਾਇਕ ਦੇ ਨਾਲ ਸਭ ਨੂੰ ਕੀਲ ਕੇ ਰੱਖਿਆ ਹੋਇਆ ਹੈ। ਗੀਤਕਾਰ, ਅਦਾਕਾਰ ਤੇ ਗਾਇਕ ਸਤਿੰਦਰ ਸਰਤਾਜ ਜੋ ਕਿ ਆਪਣੇ ਵਿਦੇਸ਼ੀ ਮਿਊਜ਼ਿਕ ਟੂਰ ਉੱਤੇ ਗਏ ਹੋਏ ਸਨ। ਜਿੱਥੇ ਉਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਪ੍ਰਸ਼ੰਸਕਾਂ ਦੇ ਦਿਲ ਤਾਂ ਜਿੱਤੇ ਪਰ ਆਪਣੀ ਗਾਇਕੀ ਦੇ ਝੰਡੇ ਵੀ ਗੱਢ ਦਿੱਤੇ। ਉਹ ਪਹਿਲੇ ਪੰਜਾਬੀ ਸਰਦਾਰ ਹਨ, ਜਿਨ੍ਹਾਂ ਨੇ ਸਿਡਨੀ ਦੇ ਓਪੇਰਾ ਹਾਊਸ ਚ ਆਪਣੀ ਗੀਤਾਂ ਦੀ ਰੰਗਾ ਰੰਗ ਮਹਿਫ਼ਲ ਸਜਾਈ ਤੇ ਗੀਤਾਂ ਦੇ ਨਾਲ ਸਭ ਨੂੰ ਆਪਣਾ ਮੁਰੀਦ ਬਣਾ ਕੇ ਰੱਖ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਆਸਟ੍ਰੇਲੀਅਨ ਪਾਰਲੀਮੈਂਟ ਨੇ ਐਕਸੀਲੈਂਸ ਇਨ ਮਿਊਜ਼ਿਕ ਅਵਾਰਡ ਦੇ ਨਾਲ ਨਵਾਜ਼ਿਆ।
View this post on Instagram
ਹੋਰ ਵੇਖੋ:ਮਾਮੇ ਰਣਜੀਤ ਬਾਵਾ ਦੀ ਤਰ੍ਹਾਂ ਮੜਕ ‘ਚ ਤੁਰਦਾ ਹੈ ਭਾਣਜਾ ਜੋਧਵੀਰ ਸਿੰਘ, ਦੇਖੋ ਵੀਡੀਓ
ਇਸ ਤੋਂ ਬਾਅਦ ਇਹ ਮਿਊਜ਼ਿਕਲ ਕਾਫ਼ਲਾ ਪਹੁੰਚਿਆ ਨਿਊਜ਼ੀਲੈਂਡ ਦੀ ਧਰਤੀ ਉੱਤੇ। ਜਿੱਥੇ ਸਤਿੰਦਰ ਸਰਤਾਜ ਨੇ ਆਪਣੇ ਸੂਫ਼ੀਆਨਾ ਗਾਇਕੀ ਦੇ ਨਾਲ ਰੰਗ ਬਣਨ ਕੇ ਰੱਖ ਦਿੱਤੇ, ਦਰਸ਼ਕਾਂ ਨੂੰ ਝੂੰਮਣ ਉੱਤੇ ਮਜ਼ਬੂਰ ਕਰ ਦਿੱਤਾ । ਜਿਸ ਕਾਰਣ ਸਤਿੰਦਰ ਸਰਤਾਜ ਨੂੰ ਨਿਊਜ਼ੀਲੈਂਡ ਦੀ ਪਾਰਲੀਮੈਂਟ ਨੇ ਵੀ ਸਨਮਾਨਿਤ ਕੀਤਾ ਹੈ। ਉਹ ਅਜਿਹੇ ਪੰਜਾਬੀ ਗਾਇਕ ਨੇ ਜਿਨ੍ਹਾਂ ਨੂੰ ਦੋਵੇਂ ਦੇਸ਼ਾਂ ਦੀ ਸਰਕਾਰ ਤੋਂ ਸਨਮਾਨ ਹਾਸਿਲ ਹੋਇਆ ਹੈ, ਤੇ ਇਹ ਹਰ ਇੱਕ ਪੰਜਾਬੀ ਦੇ ਲਈ ਮਾਣ ਦੀ ਗੱਲ ਹੈ।
View this post on Instagram
ਲਗਭਗ ਇੱਕ ਮਹੀਨੇ ਦੇ ਇਸ ਮਿਊਜ਼ਿਕਲ ਸਫ਼ਰ ਨੂੰ ਪੂਰਾ ਕਰਨ ਤੋਂ ਬਾਅਦ ਉਹ ਆਪਣੀ ਵਤਨ ਵਾਪਿਸ ਕਰ ਰਹੇ ਨੇ। ਜਿਸ ਦੀ ਜਾਣਕਾਰੀ ਸਤਿੰਦਰ ਸਰਤਾਜ ਨੇ ਆਪਣੇ ਸ਼ੋਸਲ ਮੀਡੀਆ ਅਕਾਉਂਟ ਦੇ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਆਪਣੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਚ ਬਿਤਾਏ ਪਲਾਂ ਨੂੰ ਬਹੁਤ ਵਧੀਆ ਕੈਪਸ਼ਨ ਦੇ ਨਾਲ ਸ਼ੇਅਰ ਕੀਤਾ ਹੈ, ‘ਯਾਦਾਂ ਲੈ ਕੇ ਚੱਲੇ ; ਫੇਰ ਮਿਲ਼ਾਂਗੇ ਜੀ !
ਰਾਹ ਵਤਨਾਂ ਦੇ ਮੱਲੇ ; ਫੇਰ ਮਿਲ਼ਾਂਗੇ ਜੀ !!
Yaada’n lai ke challey..Fer Milangey ji !
Raah watna’n de malley..Fer milangey ji..!!
#EcstasyTour2019 #Australia & #NewZealand is completed marvelously Gratitude from the bottom of my heart to all the Organisers, Media & Audience Specially for making me worthy to perform at #SydneyOperaHouse Your contribution will always be remembered as creating the History... Alvida - #Sartaaj’
View this post on Instagram
ਜੇ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਅਦਿਤੀ ਸ਼ਰਮਾ ਦੇ ਨਾਲ ਫ਼ਿਲਮ ‘ਅਣਪਰਖ ਅੱਖੀਆਂ’ ‘ਚ ਨਜ਼ਰ ਆਉਣ ਵਾਲੇ ਹਨ।