ਆਪਣੀ ਡ੍ਰੈੱਸ ਤੋਂ ਬਾਅਦ ਆਪਣੇ ਵਿਆਹ ਵਾਲੇ ਬਿਆਨ ਨੂੰ ਲੈ ਕੇ ਉਰਫੀ ਜਾਵੇਦ ਵਿਵਾਦਾਂ ‘ਚ ਘਿਰੀ

By  Shaminder December 23rd 2021 04:01 PM

ਉਰਫੀ ਜਾਵੇਦ (Urfi Javed) ਆਪਣੀ ਡਰੈਸਿੰਗ ਸੈਂਸ ਨੂੰ ਲੈ ਕੇ ਅਕਸਰ ਚਰਚਾ ‘ਚ ਰਹਿੰਦੀ ਹੈ । ਉਹ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ । ਜਿਸ ਕਾਰਨ ਕਈ ਵਾਰ ਉਸ ਨੂੰ ਟ੍ਰੋਲਰਸ ਦਾ ਨਿਸ਼ਾਨਾ ਵੀ ਬਣਨਾ ਪੈ ਰਿਹਾ ਹੈ। ਪਰ ਹੁਣ ਉਰਫੀ ਦਾ ਇੱਕ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਜਿਸ ਕਾਰਨ ਅਦਾਕਾਰਾ (Actress) ਨੂੰ ਲੋਕਾਂ ਦੀ ਨਮੋਸ਼ੀ ਝੱਲਣੀ ਪੈ ਰਹੀ ਹੈ । ਦਰਅਸਲ ਅਦਾਕਾਰਾ ਨੇ ਇੱਕ ਬਿਆਨ ਦਿੱਤਾ ਹੈ ।

Urfi Javed , image From instagram

ਹੋਰ ਪੜ੍ਹੋ : ਸਰਦੀਆਂ ‘ਚ ਲੱਸੀ ਦਾ ਇਸ ਤਰ੍ਹਾਂ ਕਰੋ ਇਸਤੇਮਾਲ, ਹੋਣਗੇ ਕਈ ਫਾਇਦੇ

ਜਿਸ ‘ਚ ਉਸ ਨੇ ਆਪਣੇ ਵਿਆਹ ਨੂੰ ਲੈ ਕੇ ਖੁਲਾਸਾ ਕੀਤਾ ਹੈ । ਹਾਲ ਹੀ ‘ਚ ਇੱਕ ਨਿੱਜੀ ਅਖਬਾਰ ਨੂੰ ਦਿੱਤੇ ਇੰਟਰਵਿਊ ‘ਚ ਦੱਸਿਆ ਹੈ ਕਿ ‘'ਉਹ ਕਦੇ ਵੀ ਕਿਸੇ ਮੁਸਲਮਾਨ ਲੜਕੇ ਨਾਲ ਵਿਆਹ ਨਹੀਂ ਕਰੇਗੀ। ਮੈਂ ਇੱਕ ਮੁਸਲਮਾਨ ਕੁੜੀ ਹਾਂ।

Urfi Javed,, image From instagram

ਮੈਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ 'ਤੇ ਮੇਰੀਆਂ ਪੋਸਟਾਂ 'ਤੇ ਜ਼ਿਆਦਾਤਰ ਅਸ਼ਲੀਲ ਟਿੱਪਣੀਆਂ ਮੁਸਲਿਮ ਲੋਕਾਂ ਦੀਆਂ ਹਨ’। ਉਰਫੀ ਦੇ ਇਸ ਬਿਆਨ ਨੂੰ ਲੈ ਕੇ ਇੱਕ ਨਵਾਂ ਵਿਵਾਦ ਛਿੜ ਚੁੱਕਿਆ ਹੈ ਅਤੇ ਲੋਕ ਇਸ ‘ਤੇ ਲਗਾਤਾਰ ਪ੍ਰਤੀਕਰਮ ਦੇ ਰਹੇ ਹਨ ।ਉਰਫੀ ਜਾਵੇਦ ਆਪਣੀਆਂ ਅਜੀਬੋ ਗਰੀਬ ਤਰ੍ਹਾਂ ਦੀਆਂ ਡਰੈੱਸਾਂ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ । ਬੀਤੇ ਦਿਨ ਵੀ ਉਸ ਦਾ ਇੱਕ ਵੀਡੀਓ ਕਾਫੀ ਵਾਇਰਲ ਹੋਇਆ ਸੀ । ਜਿਸ ‘ਚ ਅਦਾਕਾਰਾ ਅਜੀਬ ਤਰ੍ਹਾਂ ਦੀ ਡਰੈੱਸ ‘ਚ ਦਿਖਾਈ ਦਿੱਤੀ ਸੀ । ਬਲੈਜ਼ਰ ਅਤੇ ਪੈਂਟ ‘ਚ ਅਦਾਕਾਰਾ ਦੀ ਇਸ ਡ੍ਰੈੱਸ ਨੂੰ ਵੇਖ ਕੇ ਲੋਕ ਹੈਰਾਨ ਸਨ ਅਤੇ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਵੀ ਕਰ ਰਹੇ ਸਨ ।

 

View this post on Instagram

 

A post shared by Urrfii (@urf7i)

Related Post