ਬਿੱਗ ਬੌਸ ‘ਚੋਂ ਨਿਕਲਣ ਤੋਂ ਬਾਅਦ ਸਾਰਾ ਨੇ ਆਪਣੇ ਵਿਆਹ ਨੂੰ ਲੈ ਕੇ ਆਖੀ ਵੱਡੀ ਗੱਲ, ਦੱਸੀ ਰਿਸ਼ਤੇ ਦੀ ਸਚਾਈ

By  Shaminder October 14th 2020 01:04 PM

ਸਾਰਾ ਗੁਰਪਾਲ ਜੋ ਕਿ ਬਿੱਗ ਬੌਸ ‘ਚੋਂ ਬਾਹਰ ਹੋ ਚੁੱਕੀ ਹੈ । ਉਨ੍ਹਾਂ ਨੇ ਆਪਣੇ ਵਿਆਹ ਨੂੰ ਲੈ ਕੇ ਵੱਡੀ ਗੱਲ ਆਖੀ ਹੈ । ਇਸ ਦੇ ਨਾਲ ਹੀ ਆਪਣੇ ਪਤੀ ਦੀ ਅਸਲੀਅਤ ਬਾਰੇ ਵੀ ਦੱਸਿਆ ਹੈ । ਬਿੱਗ ਬੌਸ ਦੇ ਐਂਟਰੀ ਤੋਂ ਬਾਅਦ ਤੁਸ਼ਾਰ ਕੁਮਾਰ ਸਾਹਮਣੇ ਆਏ ਤੇ ਸਾਰਾ ਗੁਰਪਾਲ ਨਾਲ ਵਿਆਹ ਦਾ ਦਾਅਵਾ ਕੀਤਾ। ਘਰ ਤੋਂ ਬਾਹਰ ਆਉਣ ਤੋਂ ਬਾਅਦ ਹੁਣ ਸਾਰਾ ਗੁਰਪਾਲ ਨੇ ਇਸ ਮੁੱਦੇ 'ਤੇ ਆਪਣਾ ਪੱਖ ਰੱਖਿਆ ਹੈ।

 

sara sara

ਉਨ੍ਹਾਂ ਨੇ ਇਸ ਰਿਸ਼ਤੇ ਨੂੰ ਹਿੰਸਾਤਮਕ ਦੱਸਿਆ ਹੈ। ਸਾਰਾ ਦਾ ਕਹਿਣਾ ਹੈ ਕਿ ਸਭ ਨੂੰ ਮੂਵ ਆਨ ਕਰਨ ਦਾ ਹੱਕ ਹੈ। ਨਿਊਜ ਏਜੰਸੀ ਆਈਏਐੱਨਐੱਸ ਨਾਲ ਗੱਲਬਾਤ 'ਚ ਸਾਰਾ ਨੇ ਕਿਹਾ-ਮੇਰੇ ਹਿਸਾਬ ਨਾਲ ਉਨ੍ਹਾਂ ਨੇ ਖ਼ੁਦ ਕਿਹਾ ਹੈ ਕਿ ਸਾਨੂੰ ਵੱਖ ਹੋਏ ਨੂੰ ਲਗਪਗ ਚਾਰ ਤੋਂ ਪੰਜ ਸਾਲ ਹੋ ਗਏ ਹਨ। ਅਸਲ 'ਚ ਇਹ ਇਕ ਹਿੰਸਾਤਮਕ ਰਿਲੇਸ਼ਨਸ਼ਿਪ ਸੀ ਤੇ ਮੈਨੂੰ ਲੱਗਦਾ ਹੈ ਕਿ ਹਰੇਕ ਨੂੰ ਮੂਵ ਆਨ ਕਰਨ ਦਾ ਹੱਕ ਹੈ।

ਹੋਰ ਪੜ੍ਹੋ :ਸਾਰਾ ਗੁਰਪਾਲ ਨੂੰ ਬਿੱਗ ਬੌਸ ’ਚੋਂ ਦਿਖਾਇਆ ਗਿਆ ਬਾਹਰ ਦਾ ਰਸਤਾ, ਸੋਸ਼ਲ ਮੀਡੀਆ ’ਤੇ ਲੋਕ ਕਹਿਣ ਲੱਗੇ ਹੋ ਰਿਹਾ ਹੈ ਪੱਖਪਾਤ

sara sara

ਅਜਿਹੀ ਚੀਜ਼ ਤੋਂ ਜੋ ਸਿਹਤ ਲਈ ਠੀਕ ਨਹੀਂ ਹੈ। ਚਾਰ ਸਾਲ ਤਕ ਉਹ ਕਿੱਥੇ ਰਹੇ? ਜਦੋਂ ਬਿੱਗ ਬੌਸ ਸ਼ੁਰੂ ਹੋਇਆ ਹੈ, ਉਨ੍ਹਾਂ ਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਉਹ ਮੇਰੀ ਜੀਵਨ 'ਚ ਸਭ ਤੋਂ ਘੱਟ ਮਹੱਤਵਪੂਰਨ ਵਿਅਕਤੀ ਹਨ।

sara sara

ਜ਼ਿਕਰਯੋਗ ਹੈ ਕਿ ਬਿੱਗ ਬੌਸ 14 ਦੀ ਸ਼ੁਰੂਆਤ 'ਚ ਤੁਸ਼ਾਰ ਕੁਮਾਰ ਸਾਹਮਣੇ ਆਏ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਵਿਆਹ ਸਾਰਾ ਗੁਰਪਾਲ ਨਾਲ ਹੋ ਚੁੱਕਾ ਹੈ। ਨਿਊਜ ਏਜੰਸੀ ਨੂੰ ਤੁਸ਼ਾਰ ਨੇ ਦੱਸਿਆ ਸੀ-16 ਅਗਸਤ 2014 ਨੂੰ  'ਚ ਮੇਰਾ ਸਾਰਾ ਨਾਲ ਵਿਆਹ ਹੋਇਆ ਸੀ। ਹਾਲਾਂਕਿ ਮੈਰਿਜ ਸਰਟੀਫਿਕੇਟ 'ਚ ਲੜਕੀ ਦਾ ਨਾਂ ਰਚਨਾ ਦੇਵੀ ਲਿਖਿਆ ਹੋਇਆ ਹੈ।

Related Post