ਵਿਆਹ ਤੋਂ ਬਾਅਦ ਪਹਿਲੀ ਦੀਵਾਲੀ ਮੌਕੇ ‘ਤੇ ਕੁਝ ਇਸ ਤਰ੍ਹਾਂ ਨਜ਼ਰ ਆਏ ਗੁਰਦਾਸ ਮਾਨ ਦੀ ਨੂੰਹ ਤੇ ਪੁੱਤ, ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ
Lajwinder kaur
November 17th 2020 12:27 PM
ਪੰਜਾਬੀ ਗਾਇਕੀ ਦੇ ਬਾਬਾ ਬੋਹੜ ਕਹਿ ਜਾਂਦੇ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਨੇ ਇਸ ਸਾਲ ਸਾਬਕਾ ਮਿਸ ਇੰਡੀਆ ਯੂਨੀਵਰਸ ਅਤੇ ਅਭਿਨੇਤਰੀ ਸਿਮਰਨ ਕੌਰ ਮੁੰਡੀ ਦੇ ਨਾਲ ਵਿਆਹ ਕਰਵਾਇਆ ਸੀ ।
ਵਿਆਹ ਤੋਂ ਬਾਅਦ ਇਸ ਜੋੜੇ ਦੀ ਪਹਿਲੀ ਦੀਵਾਲੀ ਸੀ । ਜਿਸ ਦੀਆਂ ਤਸਵੀਰਾਂ ਸ਼ੋਸਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸ਼ੋਸਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ ।

ਗੁਰਿਕ ਮਾਨ ਵਾਇਫ ਸਿਮਰਨ ਕੌਰ ਮੁੰਡੀ ਜੋ ਕਿ ਸੋਸ਼ਲ ਮੀਡੀਆ ਉੱਤੇ ਘੱਟ ਵੱਧ ਹੀ ਐਕਟਿਵ ਹੁੰਦੀ ਹੈ । ਪਰ ਉਨ੍ਹਾਂ ਨੇ ਆਪਣੀ ਲਾਈਫ ਪਾਰਟਨਰ ਦੇ ਨਾਲ ਦੀਵਾਲੀ ਦੇ ਤਿਉਹਾਰ ਉੱਤੇ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਆਪਣੇ ਚਾਹੁੰਣ ਵਾਲਿਆਂ ਨੂੰ ਮੁਬਾਰਕਾਂ ਦਿੱਤੀਆਂ ਨੇ । ਦਰਸ਼ਕਾਂ ਨੂੰ ਦੋਵਾਂ ਦੀ ਇਹ ਫੋਟੋ ਖੂਬ ਪਸੰਦ ਆ ਰਹੀ ਹੈ ।

View this post on Instagram
ਹੋਰ ਪੜ੍ਹੋ :