ਪੰਜਾਬੀ ਫ਼ਿਲਮਾਂ ਤੋਂ ਬਾਅਦ ਇਸ ਪੰਜਾਬੀ ਗਾਣੇ ਵਿੱਚ ਨਜ਼ਰ ਆਵੇਗੀ ਜ਼ਰੀਨ ਖ਼ਾਨ

By  Rupinder Kaler April 8th 2021 12:36 PM

ਪੰਜਾਬੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਹਰ ਇੱਕ ਨੂੰ ਕੀਲਣ ਵਾਲੀ ਜ਼ਰੀਨ ਖ਼ਾਨ ਹੁਣ ਛੇਤੀ ਪੰਜਾਬੀ ਗਾਣੇ ਵਿੱਚ ਵੀ ਨਜ਼ਰ ਆਉਣ ਵਾਲੀ ਹੈ ।ਜ਼ਰੀਨ ਖ਼ਾਨ ਨੂੰ ਜੋਰਡਨ ਸੰਧੂ ਦੇ ਗਾਣੇ 'ਦੋ ਵਾਰੀ ਜੱਟ' ਵਿਚ ਫੀਚਰ ਕੀਤਾ ਗਿਆ ਹੈ । ਇਸ ਦੀ ਜਾਣਕਾਰੀ ਜੋਰਡਨ ਸੰਧੂ ਤੇ ਜ਼ਰੀਨ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਹੈ ।

image from zareen khan's instagram

ਹੋਰ ਪੜ੍ਹੋ :

ਅਕਸ਼ੇ ਕੁਮਾਰ ਦੀ ਰਿਪੋਰਟ ਆਈ ਕਰੋਨਾ ਪਾਜਟਿਵ, ਲੋਕ ਇਸ ਵਜ੍ਹਾ ਕਰਕੇ ਕਰ ਰਹੇ ਹਨ ਟਰੋਲ

image from zareen khan's instagram

ਜੋਰਡਨ ਸੰਧੂ ਦਾ ਇਹ ਗਾਣਾ 10 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਦੇ ਬੋਲ ਅਰਜਨ ਵਿਰਕ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਦੇਸ਼ੀ ਕਰੀਊ ਨੇ ਤਿਆਰ ਕੀਤਾ ਹੈ । ਉਧਰ ਇਸ ਗਾਣੇ ਨੂੰ ਲੈ ਕੇ ਜ਼ਰੀਨ ਖਾਨ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ, ਕਿਉਂਕਿ ਜ਼ਰੀਨ ਖ਼ਾਨ ਇੱਕ ਵਾਰ ਫਿਰ ਕਿਸੇ ਪੰਜਾਬੀ ਗਾਣੇ ਵਿੱਚ ਆਪਣਾ ਜਲਵਾ ਬਿਖੇਰੇਗੀ ।

image from zareen khan's instagram

ਇਸ ਤੋਂ ਪਹਿਲਾ ਜ਼ਰੀਨ ਖ਼ਾਨ ਗਿੱਪੀ ਗਰੇਵਾਲ ਦੀ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ । ਇਹਨਾਂ ਫ਼ਿਲਮਾਂ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ ।

Related Post