ਦਿਲਜੀਤ ਦੋਸਾਂਝ ਦੀ ਕਵਿਤਾ ਪੜ੍ਹ ਕੇ ਭਾਜਪਾ ਦੇ ਲੀਡਰ ਦਾ ਚੜ੍ਹਿਆ ਪਾਰਾ, ਪੁੱਛ ਬੈਠਾ ਇਹ ਸਵਾਲ

By  Rupinder Kaler October 3rd 2020 05:31 PM

ਖੇਤੀਬਾੜੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਸਭ ਦੇ ਚਲਦੇ ਕਿਸਾਨਾਂ ਨੇ ਲੀਡਰਾਂ ਦੇ ਰਾਹ ਰੋਕਣੇ ਸ਼ੁਰੂ ਕਰ ਦਿੱਤੇ ਹਨ । ਭਾਜਪਾ ਲੀਡਰਾਂ ਦੇ ਘਰ ਦੇ ਬਾਹਰ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ । ਕਿਸਾਨਾਂ ਨੂੰ ਪੰਜਾਬੀ ਕਲਾਕਾਰਾਂ ਦਾ ਵੀ ਪੂਰਾ ਸਾਥ ਮਿਲ ਰਿਹਾ ਹੈ। ਜਿਸ 'ਚ ਦਿਲਜੀਤ ਦੋਸਾਂਝ ਦਾ ਨਾਂ ਵੀ ਸ਼ਾਮਿਲ ਹੈ।

Diljit Dosanjh Pens A Heartfelt Note On The Current Scenario In Country Diljit Dosanjh Pens A Heartfelt Note On The Current Scenario In Country

ਹੋਰ ਪੜ੍ਹੋ

ਪੀਟੀਸੀ ਪੰਜਾਬੀ ’ਤੇ ਦੇਖੋ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’ ਦਾ ਕਰਟਨ ਰੇਜ਼ਰ

ਮਿਸ ਪੂਜਾ ਨੇ ਹਾਥਰਸ ਦੁਸ਼ਕਰਮ ਮਾਮਲੇ ਅਤੇ ਕਿਸਾਨਾਂ ਦਾ ਜ਼ਿਕਰ ਕਰਦੇ ਹੋਏ ਸਰਬਤ ਦੇ ਭਲੇ ਦੀ ਕੀਤੀ ਅਰਦਾਸ

ਹਾਲ ਹੀ 'ਚ ਦਿਲਜੀਤ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਕਵਿਤਾ ਦੀਆਂ ਲਾਈਨਾਂ ਨੂੰ ਸ਼ੇਅਰ ਕੀਤਾ ਹੈ । ਦਿਲਜੀਤ ਨੇ ਕਿਸਾਨਾਂ ਦੇ ਸੰਘਰਸ਼ ਅਤੇ ਹਾਥਰਸ ਸਮੂਹਿਕ ਜਬਰ ਜਨਾਹ ਮੁੱਦਿਆਂ 'ਤੇ ਲਿਖੀ ਇੱਕ ਭਾਵੁਕ ਨਜ਼ਮ ''ਪਤਾ ਤਾਂ ਹੋਣੈ ਤੁਹਾਨੂੰ ਜਨਾਬ'' ਨੇ ਉਸਦੇ ਫੈਂਸ ਦੇ ਦਿਲ ਝੰਜੋੜ ਕੇ ਰੱਖ ਦਿੱਤੇ ਹਨ।

diljit

ਇਹੀ ਨਹੀਂ ਦਿਲਜੀਤ ਦੇ ਇਸ ਟਵੀਟ 'ਤੇ ਬੀਜੇਪੀ ਆਗੂ ਆਰਪੀ ਸਿੰਘ ਦਾ ਜਵਾਬ ਆਇਆ ਹੈ। ਉਹਨਾਂ ਲਿਖਿਆ ਹੈ ‘ਜਨਾਬ ਸਾਨੂੰ ਤੇ ਪਤਾ ਹੈ …ਪਰ ਤੁਹਾਨੂੰ ਪਤਾ ਹੈ ਕੇ ਨਹੀਂ’।

rp singh

ਇਹੀਂ ਨਹੀਂ ਦਿਲਜੀਤ ਦੋਸਾਂਝ ਨੇ ਉੱਤਰ ਪ੍ਰਦੇਸ਼ ਦੇ ਹਾਥਰਸ 'ਚ 19 ਸਾਲਾ ਲੜਕੀ ਨਾਲ ਹੋਈ ਦਰਿੰਦਗੀ ਦੀ ਘਟਨਾ 'ਤੇ ਵੀ ਟਿੱਪਣੀ ਕੀਤੀ ਹੈ ਕਿ ਉਸਦਾ ਪਰਿਵਾਰ ਪੀੜਾ ਵਿਚ ਹੈ ਤੇ ਹੁਣ ਇਸ ਮੁੱਦੇ 'ਤੇ ਰਾਜਨੀਤੀ ਵੀ ਹੋਵੇਗੀ।

Related Post