ਪੀਟੀਸੀ ਪੰਜਾਬੀ ’ਤੇ ਦੇਖੋ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’ ਦਾ ਕਰਟਨ ਰੇਜ਼ਰ

Written by  Rupinder Kaler   |  October 03rd 2020 04:48 PM  |  Updated: October 03rd 2020 04:48 PM

ਪੀਟੀਸੀ ਪੰਜਾਬੀ ’ਤੇ ਦੇਖੋ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’ ਦਾ ਕਰਟਨ ਰੇਜ਼ਰ

ਕੋਰੋਨਾ ਵਾਇਰਸ ਦੇ ਬਾਵਜੂਦ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਲਈ ਇੱਕ ਤੋਂ ਬਾਅਦ ਇੱਕ ਪ੍ਰੋਗਰਾਮ ਲੈ ਕੇ ਆ ਰਿਹਾ ਹੈ । ਜਿਸ ਦੀ ਵਜ੍ਹਾ ਕਰਕੇ ਪੀਟੀਸੀ ਪੰਜਾਬੀ ਹਰ ਕਿਸੇ ਦਾ ਪਸੰਦੀਦਾ ਚੈਨਲ ਬਣਿਆ ਹੋਇਆ ਹੈ ।ਪੀਟੀਸੀ ਵੱਲੋਂ ਦਰਸ਼ਕਾਂ ਦੇ ਐਂਟਰਟੇਨਮੈਂਟ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾ ਰਹੀ । ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ’ ਤੋਂ ਬਾਅਦ ਹੁਣ ਪੀਟੀਸੀ ਪੰਜਾਬੀ ਤੁਹਾਡੇ ਲਈ ਲੈ ਕੇ ਆ ਰਿਹਾ ਹੈ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’

ਹੋਰ ਪੜ੍ਹੋ 

ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਜਾਣ ਵਾਲੇ ਇਸ ਅਵਾਰਡ ਸਮਾਰੋਹ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਗਾਇਕਾਂ, ਮਿਊਜ਼ਿਕ ਡਾਇਰੈਕਟਰਾਂ ਅਤੇ ਗੀਤਕਾਰਾਂ ਨੂੰ ਵੱਖ ਵੱਖ ਕੈਟਾਗਿਰੀਆਂ ਵਿੱਚ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ ।

ਇਸ ਤੋਂ ਪਹਿਲਾਂ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’ ਲਈ ਵੱਖ ਵੱਖ ਕੈਟਾਗਿਰੀਆਂ ਵਿੱਚ ਗਾਇਕਾਂ, ਗੀਤਕਾਰਾਂ, ਮਿਊਜ਼ਿਕ ਨਿਰਦੇਸ਼ਕਾਂ ਅਤੇ ਵੀਡੀਓ ਡਾਇਰੈਕਟਰਾਂ ਨੂੰ ਨਾਮੀਨੇਟ ਕੀਤਾ ਜਾਵੇਗਾ ।

ਕਿਸ ਗਾਇਕ ਨੂੰ ਕਿਸ ਕੈਟਾਗਿਰੀ ਵਿੱਚ ਨਾਮੀਨੇਟ ਕੀਤਾ ਜਾਵੇਗਾ, ਇਸ ਦਾ ਖੁਲਾਸਾ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’ ਕਰਟਨ ਰੇਜ਼ਰ ਵਿੱਚ ਸੁਨੰਦਾ ਸ਼ਰਮਾ ਕਰਨਗੇ । ਸੋ ਦੇਖਣਾ ਨਾ ਭੁੱਲਣਾ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’ ਦਾ ਕਰਟਨ ਰੇਜ਼ਰ ਦਿਨ ਸ਼ਨੀਵਾਰ, 3 ਅਕਤੂਬਰ, ਸ਼ਾਮ 7.45 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network