
ਕਰਤਾਰਪੁਰ ਲਾਂਘੇ ਨੂੰ ਸਮਰਪਿਤ ‘ਦਰ ਖੁੱਲ੍ਹ ਗਿਆ ਬਾਬੇ ਨਾਨਕ ਦਾ’ ਗਾਣਾ ਨੂੰ ‘BEST RELIGIOUS MUSIC VIDEO’ (NON-TRADITIONAL) ਕੈਟਾਗਿਰੀ ‘ਚ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਦੇ ਨਾਲ ਸਨਮਾਨਿਤ ਕੀਤਾ ਗਿਆ ਹੈ । ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਗੀਤ ਨੂੰ ਵੱਖ ਵੱਖ ਗਾਇਕਾਂ ਨੇ ਆਵਾਜ਼ ਦਿੱਤਾ ਹੈ। ਇਹਨਾਂ ਗਾਇਕਾਂ ‘ਚ ਸੁਨਿਧੀ ਚੌਹਾਨ, ਜਸਬੀਰ ਜੱਸੀ,ਜੋਤੀ ਨੂਰਾਂ, ਦਲੇਰ ਮਹਿੰਦੀ,ਜਾਵੇਦ ਅਲੀ ਅਤੇ ਦਵਿੰਦਰ ਸਿੰਘ ਨੇ ਆਪਣੀ ਸੁਰੀਲੀ ਅਵਾਜ਼ ਨਾਲ ਸ਼ਿੰਗਾਰਿਆ ਹੈ ।
ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ ਚ ਧਾਰਮਿਕ ਗੀਤਾਂ ਤੇ ਗਾਇਕਾਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ । ਇਸ ਵਾਰ ਲਗਪਗ 30 ਕੈਟਾਗਿਰੀਆਂ ‘ਚ ਅਵਾਰਡ ਨੂੰ ਵੰਡਿਆ ਗਿਆ ਹੈ ।