ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਸਾਂਝੀ ਕੀਤੀ ਪਹਿਲੀ ਪੋਸਟ,ਕਿਹਾ-'ਤੂੰ ਮੇਰਾ ਹੈ ਔਰ ਤੂੰ ਯਹੀਂ ਹੈ'
Lajwinder kaur
October 28th 2021 01:31 PM --
Updated:
October 28th 2021 01:33 PM
ਸੋਸ਼ਲ ਮੀਡੀਆ ਅਤੇ ਟੀਵੀ ਜਗਤ ਦੀ ਸਭ ਤੋਂ ਸੁਪਰ ਹਿੱਟ ਜੋੜੀ ਰਹੀ ਹੈ ਸਿਧਾਰਥ ਸ਼ੁਕਲਾ (Sidharth Shukla) ਅਤੇ ਸ਼ਹਿਨਾਜ਼ ਗਿੱਲ (Shehnaaz Gill) ਦੀ। ਜੀ ਹਾਂ ਦਰਸ਼ਕਾਂ ਵੱਲੋਂ ਹੀ ਇਸ ਜੋੜੀ ਨੂੰ ਸਿੱਡਨਾਜ਼ ਨਾਂਅ ਦਿੱਤਾ ਗਿਆ ਸੀ। ਪਰ 2 ਸਤੰਬਰ ਨੂੰ ਸਿਧਾਰਥ ਸ਼ੁਕਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਵੱਡਾ ਸਦਮਾ ਲੱਗਿਆ ਸੀ। ਸ਼ਹਿਨਾਜ਼ ਗਿੱਲ ਜਿਸ ਨੂੰ ਸਿਧਾਰਥ ਦੇ ਇਸ ਤਰ੍ਹਾਂ ਅਚਾਨਕ ਚੱਲੇ ਜਾਣ ਤੇ ਬਹੁਤ ਵੱਡਾ ਸਦਮਾ ਲੱਗਿਆ ਸੀ। ਇਹ ਪਹਿਲਾ ਮੌਕਾ ਹੈ ਜਦੋਂ ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦੀ ਮੌਤ ਬਾਅਦ ਕੁਝ ਪੋਸਟ ਕੀਤਾ ਹੈ।