ਵਿਆਹ ਤੋਂ ਬਾਅਦ ਨੇਹਾ ਕੱਕੜ ਨੇ ਬਦਲਿਆ ਆਪਣਾ ਨਾਂਅ, ਸੋਸ਼ਲ ਮੀਡੀਆ ‘ਤੇ ਖੁਲਾਸਾ

By  Shaminder October 30th 2020 11:33 AM

ਗਾਇਕਾ ਨੇਹਾ ਕੱਕੜ ਜਿਨ੍ਹਾਂ ਦਾ ਬੀਤੇ ਦਿਨੀਂ ਰੋਹਨਪ੍ਰੀਤ ਦੇ ਨਾਲ ਵਿਆਹ ਹੋਇਆ ਹੈ । ਵਿਆਹ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਨਾਮ ਦੇ ਨਾਲ ‘ਮਿਸੇਜ਼ ਸਿੰਘ’ ਲਗਾਉਂਦੇ ਹੋਏ ਇਸ ਦਾ ਆਫੀਸ਼ੀਅਲ ਐਲਾਨ ਕੀਤਾ ।ਨੇਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਨੇਹਾ ਕੱਕੜ(ਮਿਸੇਜ਼ ਸਿੰਘ)’ ਨੇਹਾ ਨੇ 24 ਅਕਤੂਬਰ ਨੂੰ ਪਰਿਵਾਰ ਵਾਲਿਆਂ ਅਤੇ ਦੋਸਤਾਂ ਦੀ ਮੌਜੂਦਗੀ ‘ਚ ਰੋਹਨਪ੍ਰੀਤ ਦੇ ਨਾਲ ਵਿਆਹ ਕਰਵਾਇਆ ਸੀ ।

neha kakkar and rohan neha kakkar and rohan

ਵਿਆਹ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਨੇਹਾ ਅਤੇ ਰੋਹਨਪ੍ਰੀਤ ਦਾ ਅੰਦਾਜ਼ ਹਰ ਕਿਸੇ ਨੂੰ ਪਸੰਦ ਆਇਆ ਸੀ । ਇਸ ਵਿਆਹ ਸਮਾਰੋਹ ‘ਚ ਪੰਜਾਬੀ ਇੰਡਸਟਰੀ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ ਮੌਜੂਦ ਸਨ ।

ਹੋਰ ਪੜ੍ਹੋ : ਨੇਹਾ ਕੱਕੜ ਦਾ ਵਿਆਹ ਵਾਲਾ ਲਹਿੰਗਾ ਦੇਖਕੇ ਲੋਕ ਕਹਿ ਰਹੇ ਸਨ ਕਾਪੀ ਕੈਟ, ਨੇਹਾ ਨੇ ਦਿੱਤਾ ਠੋਕਵਾਂ ਜਵਾਬ

Neha-kakkar Neha-kakkar

ਜਿਨ੍ਹਾਂ ਨੇ ਵਿਆਹ ਸਮਾਰੋਹ ‘ਚ ਪਹੁੰਚ ਕੇ ਖੂਬ ਰੌਣਕਾਂ ਲਗਾਈਆਂ ਸਨ । ਇਸ ਵਿਆਹ ਸਮਾਰੋਹ ਦੌਰਾਨ ਪੰਜਾਬੀ ਗਾਇਕਾ ਅਫਸਾਨਾ ਖ਼ਾਨ, ਕੌਰ ਬੀ, ਮਨਕਿਰਤ ਔਲਖ ਸਣੇ ਕਈ ਹਸਤੀਆਂ ਪਹੁੰਚੀਆਂ ਸਨ ।

neha kakkar

ਇਸ ਦੇ ਨਾਲ ਹੀ ਜੱਸ ਮਾਣਕ ਨੇ ਵੀ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆ ਸੀ । ਜਿਸ ਦੀਆਂ ਕੁਝ ਤਸਵੀਰਾਂ ਵੀ ਗਾਇਕਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।

neha neha

Related Post