ਇਹ ਵੀਡੀਓ ਦੇਖਕੇ ਐਕਟਰੈੱਸ ਨਿਸ਼ਾ ਬਾਨੋ ਹੋਈ ਭਾਵੁਕ, ਕਿਹਾ-‘ਰੱਬ ਸਭ ਦੀਆਂ ਮਾਵਾਂ ਨੂੰ ਲੰਬੀਆਂ ਉਮਰਾਂ ਦੇਵੇ’
ਸੋਸ਼ਲ ਮੀਡੀਆ ਉੱਤੇ ਪਿਛਲੇ ਦਿਨਾਂ ਤੋਂ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਦੇਖਕੇ ਹਰ ਕਿਸੇ ਦਾ ਦਿਲ ਪਸੀਜ ਜਾਂਦਾ ਹੈ। ਜਦੋਂ ਇਹ ਵੀਡੀਓ ਐਕਟਰੈੱਸ ਨਿਸ਼ਾ ਬਾਨੋ (NISHA BANO) ਨੇ ਦੇਖੀ ਤਾਂ ਉਹ ਇਸ ਵੀਡੀਓ ਨੂੰ ਸ਼ੇਅਰ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਈ।
Image Source: instagram

ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਇਹ ਵੀਡੀਓ ਦੇਖ ਕੇ ਮੇਰਾ ਰੋਣਾ ਹੀ ਨਹੀਂ ਰੁੱਕ ਰਿਹਾ.. ? ਸੱਚੀਂ ਕਈ ਵਾਰ ਸ਼ਬਦ ਮੁੱਕ ਜਾਂਦੇ ਨੇ..ਰੱਬ ਸਭ ਦੀਆਂ ਮਾਵਾਂ ਨੂੰ ਲੰਬੀਆਂ ਉਮਰਾਂ ਦੇਵੇ’ । ਇਸ ਵੀਡੀਓ ‘ਚ ਇੱਕ ਬਜ਼ੁਰਗ ਬੇਬੇ ਨੇ ਜਵਾਕ ਨੂੰ ਚੁੱਕਿਆ ਹੋਇਆ ਹੈ ਜੋ ਸ਼ਾਇਸ ਉਸ ਬੇਬੇ ਦਾ ਪੋਤਾ ਜਾਂ ਫਿਰ ਦੋਹਤਾ ਹੋਵੇਗਾ। ਵੀਡੀਓ ‘ਚ ਦੇਖ ਸਕਦੇ ਹੋ ਕਿ ਬਜ਼ੁਰਗ ਬੇਬੇ ਤੋਂ ਬਿਮਾਰ ਬੱਚਾ ਚੁੱਕਿਆ ਵੀ ਨਹੀਂ ਜਾ ਰਿਹਾ, ਪਰ ਫਿਰ ਵੀ ਉਹ ਹਿੰਮਤ ਕਰਕੇ ਬੱਚੇ ਨੂੰ ਚੁੱਕ ਕੇ ਬੱਸ ਚੜ੍ਹਣ ਦੀ ਕੋਸ਼ਿਸ ਕਰ ਰਹੀ ਹੈ।
Image Source: instagram
ਇਹ ਵੀਡੀਓ ਹਰ ਕਿਸੇ ਦੀ ਅੱਖਾਂ ਨੂੰ ਨਮ ਕਰ ਰਹੀ ਹੈ। ਇਹ ਰੱਬ ਦੇ ਹੀ ਰੰਗ ਨੇ ਜਿਸ ਦਾ ਭੇਤ ਕੋਈ ਨਹੀਂ ਪਾ ਸਕਿਆ ਹੈ। ਨਿਸ਼ਾ ਬਾਨੋ ਦੀ ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਦੁੱਖ ਜਤਾ ਰਹੇ ਨੇ।