ਗੋਲਡ ਮੈਡਲ ਜਿੱਤਣ ਮਗਰੋਂ ਵੇਦਾਂਤ ਮਾਧਵਨ ਨੇ ਕਿਹਾ, ਉਹ ਮਹਿਜ਼ ਆਰ. ਮਾਧਵਨ ਦਾ ਬੇਟਾ ਬਣ ਕੇ ਨਹੀਂ ਰਹਿਣਾ ਚਾਹੁੰਦਾ

By  Pushp Raj April 25th 2022 02:31 PM

ਬਾਲੀਵੁੱਡ ਅਦਾਕਾਰ ਆਰ ਮਾਧਵਨ ਦੇ ਬੇਟੇ ਵੇਦਾਂਤ ਮਾਧਵਨ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਵੇਦਾਂਤਾ ਨੇ ਡੈਨਿਸ਼ ਓਪਨ 'ਚ ਪੁਰਸ਼ਾਂ ਦੇ 800 ਮੀਟਰ ਫ੍ਰੀਸਟਾਈਲ ਤੈਰਾਕੀ ਮੁਕਾਬਲੇ 'ਚ ਗੋਲਡ ਮੈਡਲ ਜਿੱਤਿਆ ਹੈ, ਜਿਸ ਤੋਂ ਬਾਅਦ ਹਰ ਪਾਸੇ ਉਸ ਦੀ ਚਰਚਾ ਹੋ ਰਹੀ ਹੈ। ਵੇਦਾਂਤ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੱਤਾ ਹੈ।

ਸੈਲੇਬਸ ਤੋਂ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਤੱਕ ਵੇਦਾਂਤ ਦੀ ਤਾਰੀਫ ਕਰ ਰਹੇ ਹਨ। ਦੱਸ ਦਈਏ ਕਿ ਗੋਲਡ ਮੈਡਲ ਜਿੱਤਣ ਤੋਂ ਬਾਅਦ ਵੇਦਾਂਤ ਨੇ ਇੱਕ ਇੰਟਰਵਿਊ ਦਿੱਤਾ ਹੈ, ਜਿਸ 'ਚ ਉਸ ਨੇ ਆਪਣੀ ਜਿੱਤ ਦਾ ਸਾਰਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੱਤਾ ਹੈ।

ਵੇਦਾਂਤ ਨੇ ਆਪਣੇ ਇੰਟਰਵਿਊ ਦੇ ਵਿੱਚ ਇਹ ਵੀ ਕਿਹਾ ਕਿ ਉਹ ਕਦੇ ਵੀ ਮਹਿਜ਼ ਮਹਿਜ਼ ਆਰ. ਮਾਧਵਨ ਦਾ ਬੇਟਾ ਬਣ ਕੇ ਨਹੀਂ ਰਹਿਣਾ ਚਾਹੁੰਦੇ ਸੀ। ਵੇਦਾਂਤ ਨੇ ਦੱਸਿਆ ਕਿ ਇਥੇ ਤੱਕ ਪਹੁੰਚਣ ਲਈ ਉਸ ਨੇ ਸਖ਼ਤ ਮਿਹਨਤ ਕੀਤੀ ਹੈ। ਉਸ ਨੇ ਕਿਹਾ ਕਿ ਮੈਂ ਆਪਣੇ ਪਿਤਾ ਦੇ ਨਾਂਅ ਦੇ ਸਹਾਰੇ ਹੀ ਨਹੀਂ ਜਿਉਣਾ ਚਾਹੁੰਦਾ ਸੀ। ਮੈਂ ਹਮੇਸ਼ਾ ਤੋਂ ਹੀ ਖ਼ੁਦ ਮਿਹਨਤ ਕਰਕੇ ਆਪਣਾ ਨਾਂਅ ਕਮਾਉਣਾ ਤੇ ਕਾਮਯਾਬੀ ਹਾਸਲ ਕਰਨਾ ਚਾਹੁੰਦਾ ਹਾਂ।

ਵੇਦਾਂਤ ਨੇ ਅੱਗੇ ਦੱਸਿਆ ਕਿ ਮੇਰੇ ਮਾਤਾ-ਪਿਤਾ ਮੇਰਾ ਬਹੁਤ ਖਿਆਲ ਰੱਖਦੇ ਹਨ। ਮੇਰੇ ਲਈ ਉਨ੍ਹਾਂ ਦੋਹਾਂ ਨੇ ਵੀ ਕਾਫੀ ਮਿਹਨਤ ਕੀਤੀ ਹੈ। ਉਨਾਂ ਨੇ ਮੇਰੇ ਲਈ ਕਈ ਤਿਆਗ ਵੀ ਕੀਤੇ ਹਨ, ਜਿਨ੍ਹਾਂ ਚੋਂ ਉਨਾਂ ਦਾ ਦੁਬਈ ਸ਼ਿਫਟ ਹੋਣਾ ਵੀ ਸ਼ਾਮਲ ਹੈ।

ਹੋਰ ਪੜ੍ਹੋ : Danish Open 2022: ਆਰ ਮਾਧਵਨ ਦੇ ਬੇਟੇ ਵੇਦਾਂਤ ਨੇ ਗੋਲਡ ਮੈਡਲ ਜਿੱਤ ਕੇ ਵਧਾਇਆ ਦੇਸ਼ ਦਾ ਮਾਣ

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਕਾਰਨ ਬੀਤੇ ਸਾਲ ਮੁੰਬਈ ਦੇ ਕਈ ਵੱਡੇ ਸਵਿਮਿੰਗ ਪੂਲ ਪਿਛਲੇ ਸਾਲ ਬੰਦ ਕਰ ਦਿੱਤੇ ਗਏ ਸਨ। ਇਸ ਕਾਰਨ ਆਰ ਮਾਧਵਨ ਆਪਣੇ ਬੇਟੇ ਅਤੇ ਪਤਨੀ ਦੇ ਨਾਲ ਦੁਬਈ ਸ਼ਿਫਟ ਹੋ ਗਏ ਤਾਂ ਕਿ ਵੇਦਾਂਤ ਆਪਣੇ ਓਲੰਪਿਕ ਦੀ ਚੰਗੀ ਤਰ੍ਹਾਂ ਤਿਆਰੀ ਕਰ ਸਕੇ। ਵੇਦਾਂਤ ਨੂੰ ਉੱਥੇ ਵੱਡੇ ਸਵੀਮਿੰਗ ਪੂਲ 'ਚ ਚੰਗੀ ਪ੍ਰੈਕਟਿਸ ਕਰਨ ਦਾ ਮੌਕਾ ਮਿਲਿਆ। ਇਸ ਗੱਲ ਦੀ ਜਾਣਕਾਰੀ ਖੁਦ ਆਰ ਮਾਧਵਨ ਨੇ ਆਪਣੇ ਇਕ ਇੰਟਰਵਿਊ 'ਚ ਦਿੱਤੀ ਸੀ।

 

View this post on Instagram

 

A post shared by R. Madhavan (@actormaddy)

Related Post