ਬੱਚਨ ਪਰਿਵਾਰ ਦੀ ਵਧੀ ਚਿੰਤਾ, ਐਸ਼ਵਰਿਆ ਰਾਏ ਬੱਚਨ ਅਤੇ ਧੀ ਅਰਾਧਿਆ ਬੱਚਨ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ

By  Lajwinder kaur July 12th 2020 03:42 PM -- Updated: July 12th 2020 03:46 PM

ਕੋਰੋਨਾ ਨੇ ਬਾਲੀਵੁੱਡ ਦੇ ਗਲਿਆਰਿਆਂ ‘ਚ ਹਾਹਾਕਾਰ ਮਚਾ ਦਿੱਤੀ ਹੈ । ਬੱਚਨ ਪਰਿਵਾਰ ਵੀ ਇਸ ਦੀ ਲਪੇਟ ‘ਚ ਆ ਗਿਆ ਹੈ । ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਤੋਂ ਬਾਅਦ ਹੁਣ ਖਬਰ ਸਾਹਮਣੇ ਆਈ ਹੈ ਜਿਸ ‘ਚ ਐਸ਼ਵਰਿਆ ਰਾਏ ਬੱਚਨ ਅਤੇ ਧੀ ਅਰਾਧਿਆ ਬੱਚਨ ਕੋਰੋਨਾ ਰਿਪੋਰਟ ਪੌਜ਼ੀਟਿਵ ਆ ਗਈ ਹੈ ।

  

ਬੀਤੇ ਦਿਨੀਂ ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਜਿਸ ਦੀ ਜਾਣਕਾਰੀ ਅਮਿਤਾਭ ਬੱਚਨ ਨੇ ਟਵੀਟ ਕਰਕੇ ਦਿੱਤੀ ਸੀ । ਜਿਸ ‘ਚ ਉਨ੍ਹਾਂ ਨੇ ਲਿਖਿਆ ਸੀ ''ਕੋਵਿਡ-19 ਦੇ ਲਈ ਮੇਰਾ ਟੈਸਟ ਪੌਜ਼ਿਟਿਵ ਆਇਆ ਹੈ, ਮੈਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ । ਹਸਪਤਾਲ ਇਸ ਬਾਰੇ ਪ੍ਰਸ਼ਾਸਨ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਹੈ । ਪਰਿਵਾਰ ਦੇ ਬਾਕੀ ਮੈਂਬਰਾਂ ਅਤੇ ਸਟਾਫ਼ ਦਾ ਵੀ ਕੋਰੋਨਾ ਟੈਸਟ ਕਰਵਾਇਆ ਗਿਆ ਹੈ ਜਿਨ੍ਹਾਂ ਦੇ ਨਤੀਜੇ ਆਉਣੇ ਬਾਕੀ ਹਨ । ਜਿਹੜਾ ਵੀ ਕੋਈ ਬੀਤੇ 10 ਦਿਨਾਂ 'ਚ ਮੇਰੇ ਸੰਪਰਕ ‘ਚ ਆਇਆ ਹੈ ਉਹ ਕੋਰੋਨਾਵਾਇਰਸ ਦੇ ਲਈ ਆਪਣੀ ਜਾਂਚ ਕਰਵਾ ਲਵੇ ।''

ਉਸ ਤੋਂ ਥੋੜੀ ਦੇਰ ਬਾਅਦ ਅਭਿਸ਼ੇਕ ਬੱਚਨ ਨੇ ਵੀ ਆਪਣਾ ਕੋਰੋਨਾ ਟੈਸਟ ਪੌਜ਼ੀਟਿਵ ਹੋਣ ਦੀ ਖ਼ਬਰ ਟਵਿਟਰ ਦੇ ਜ਼ਰੀਏ ਹੀ ਦਿੱਤੀ ਸੀ, ਇੱਕ ਵਾਰ ਮੁੜ ਤੋਂ ਜਦੋਂ ਐਤਵਾਰ ਨੂੰ ਅਮਿਤਾਭ ਅਤੇ ਅਭਿਸ਼ੇਕ ਦਾ ਕੋਰੋਨਾ ਟੈਸਟ ਹੋਇਆ ਤਾਂ ਦੋਵਾਂ ਦੀ ਰਿਪੋਰਟ ਮੁੜ ਤੋਂ ਪੌਜ਼ੀਟਿਵ ਆਈ ਹੈ ।

 

 

Related Post