Aaradhya Bachchan Birthday: ਧੀ ਆਰਾਧਿਆ ਦੇ ਜਨਮਦਿਨ 'ਤੇ ਐਸ਼ਵਰਿਆ ਨੇ ਸ਼ੇਅਰ ਕੀਤੀ ਅਜਿਹੀ ਫੋਟੋ, ਲੋਕਾਂ ਨੇ ਕੀਤਾ ਟ੍ਰੋਲ

By  Lajwinder kaur November 16th 2022 01:44 PM

Aaradhya Bachchan birthday: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅਤੇ ਅਭਿਨੇਤਾ ਅਭਿਸ਼ੇਕ ਬੱਚਨ ਦੀ ਬੇਟੀ ਆਰਾਧਿਆ ਬੱਚਨ ਅੱਜ ਯਨੀਕਿ 16 ਨਵੰਬਰ ਨੂੰ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਆਰਾਧਿਆ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਮਾਂ ਐਸ਼ਵਰਿਆ ਨੇ ਸੋਸ਼ਲ ਮੀਡੀਆ 'ਤੇ ਆਪਣੀ ਬੇਟੀ 'ਤੇ ਪਿਆਰ ਲੁਟਾਉਂਦੇ ਹੋਏ ਇੱਕ ਖ਼ਾਸ ਪੋਸਟ ਪਾਈ ਹੈ।

ਹੋਰ ਪੜ੍ਹੋ: ਹਰਭਜਨ ਮਾਨ ਆਪਣੇ ਨਵੇਂ ਗੀਤ ‘ਅੱਖੀਆਂ-2’ ਦੇ ਨਾਲ ਹੋਏ ਦਰਸ਼ਕਾਂ ਦੇ ਰੂਬਰੂ, ਦੇਖੋ ਵੀਡੀਓ

Aishwarya Rai Bachchan Image Source : Instagram

ਐਸ਼ਵਰਿਆ ਨੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬੇਟੀ ਆਰਾਧਿਆ ਨੂੰ ਬੁੱਲਾਂ 'ਤੇ ਕਿੱਸ ਕਰਦੀ ਨਜ਼ਰ ਆ ਰਹੀ ਹੈ। ਜਿੱਥੇ ਪ੍ਰਸ਼ੰਸਕ ਇਸ ਫੋਟੋ ਨੂੰ ਕਾਫੀ ਪਸੰਦ ਕਰ ਰਹੇ ਹਨ। ਤਾਂ ਦੂਜੇ ਪਾਸੇ ਵਿਵਾਦ ਵੀ ਸ਼ੁਰੂ ਹੋ ਗਿਆ ਹੈ ਅਤੇ ਅਦਾਕਾਰਾ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।

ਐਸ਼ਵਰਿਆ ਨੇ ਅੱਧੀ ਰਾਤ 12 ਦੇ ਕਰੀਬ ਇੰਸਟਾਗ੍ਰਾਮ 'ਤੇ ਆਰਾਧਿਆ ਲਈ ਇੱਕ ਫੋਟੋ ਸ਼ੇਅਰ ਕੀਤੀ ਹੈ। ਇਹ ਤਸਵੀਰ ਹਾਲ ਹੀ ਦੇ ਜਸ਼ਨ ਦੀ ਲੱਗ ਰਹੀ ਹੈ, ਕਿਉਂਕਿ ਪਿੱਛੇ ਦੀਵਾਰ 'ਤੇ 11 ਲਿਖਿਆ ਹੋਇਆ ਹੈ, ਅਤੇ ਆਰਾਧਿਆ ਆਪਣਾ 11ਵਾਂ ਜਨਮਦਿਨ ਮਨਾ ਰਹੀ ਹੈ। ਯਾਨੀ ਆਰਾਧਿਆ ਦਾ ਜਨਮਦਿਨ ਰਾਤ ਨੂੰ ਹੀ ਸੈਲੀਬ੍ਰੇਟ ਕੀਤਾ ਗਿਆ ਹੈ। ਐਸ਼ਵਰਿਆ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ 'ਚ ਉਹ ਬੇਟੀ ਆਰਾਧਿਆ ਦੇ ਬੁੱਲ੍ਹਾਂ 'ਤੇ ਕਿੱਸ ਕਰਦੀ ਨਜ਼ਰ ਆ ਰਹੀ ਹੈ। ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'ਮੇਰਾ ਪਿਆਰ, ਮੇਰੀ ਜ਼ਿੰਦਗੀ... ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ... ਮੇਰੀ ਆਰਾਧਿਆ।'

Aishwarya Rai Bachchan image Source : Instagram

ਐਸ਼ਵਰਿਆ-ਆਰਾਧਿਆ ਦੀ ਇਸ ਤਸਵੀਰ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਇੱਕ ਪਾਸੇ ਜਿੱਥੇ ਪ੍ਰਸ਼ੰਸਕ ਇਸ ਤਸਵੀਰ ਨੂੰ ਬਹੁਤ ਪਿਆਰਾ ਦੱਸ ਰਹੇ ਹਨ, ਉੱਥੇ ਹੀ ਦੂਜੇ ਪਾਸੇ ਅਦਾਕਾਰਾ ਨੂੰ ਇਸ ਲਈ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਕੁਝ ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ ਕਿ ਧੀ-ਪੁੱਤ ਨੂੰ ਬੁੱਲਾਂ 'ਤੇ ਚੁੰਮਣਾ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਹੈ।

ਇਸ ਦੇ ਨਾਲ ਹੀ ਇਕ ਹੋਰ ਨੇ ਲਿਖਿਆ- 'ਤੁਸੀਂ ਇਸ ਤਰ੍ਹਾਂ ਪਿਆਰ ਕਰ ਰਹੇ ਹੋ, ਇਹ ਠੀਕ ਹੈ, ਪਰ ਅਜਿਹੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਨਹੀਂ ਕਰਨੀ ਚਾਹੀਦੀ।' ਜਦਕਿ ਇੱਕ ਹੋਰ ਨੇ ਲਿਖਿਆ- 'ਮਾਂ, ਬੇਟੀ ਨੂੰ ਬੁੱਲਾਂ 'ਤੇ ਚੁੰਮੋ, ਇਹ ਬਿਲਕੁਲ ਵੀ ਠੀਕ ਨਹੀਂ ਹੈ।' ਹਾਲਾਂਕਿ ਦੂਜੇ ਪਾਸੇ ਅਭਿਨੇਤਰੀ ਦੇ ਪ੍ਰਸ਼ੰਸਕ ਵੀ ਅਭਿਨੇਤਰੀ ਦੇ ਬਚਾਅ 'ਚ ਟਿੱਪਣੀਆਂ ਕਰ ਰਹੇ ਹਨ। ਇਸ ਦੇ ਨਾਲ ਹੀ ਕੁਝ ਟ੍ਰੋਲਸ ਨੇ ਆਪਣੇ ਕਮੈਂਟਸ 'ਚ ਐਸ਼ਵਰਿਆ ਦੇ ਨਾਲ-ਨਾਲ ਆਰਾਧਿਆ 'ਤੇ ਵੀ ਨਿਸ਼ਾਨਾ ਸਾਧਿਆ ਹੈ।

ਜ਼ਿਕਰਯੋਗ ਹੈ ਕਿ ਐਸ਼ਵਰਿਆ ਅਤੇ ਅਭਿਸ਼ੇਕ ਦਾ ਵਿਆਹ ਅਪ੍ਰੈਲ 2007 'ਚ ਹੋਇਆ ਸੀ। ਇਸ ਤੋਂ ਬਾਅਦ 16 ਨਵੰਬਰ 2011 ਨੂੰ ਇਸ ਜੋੜੇ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ ਸੀ।

Cannes Film Festival 2022: Aishwarya Rai, Aaradhya Bachchan get grand welcome at French Riviera Image Source: Twitter

 

View this post on Instagram

 

A post shared by AishwaryaRaiBachchan (@aishwaryaraibachchan_arb)

Related Post