ਐਸ਼ਵਰਿਆ ਰਾਏ ਬੱਚਨ ਨੇ ਆਪਣੀ ਮਾਂ ਨੂੰ ਬਰਥਡੇਅ ਵਿਸ਼ ਕਰਦੇ ਹੋਏ ਸ਼ੇਅਰ ਕੀਤੀਆਂ ਖ਼ਾਸ ਤਸਵੀਰਾਂ

By  Lajwinder kaur May 24th 2021 06:04 PM -- Updated: May 24th 2021 06:07 PM

ਬੀ-ਟਾਊਨ ਦੀ ਖ਼ੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਉਨ੍ਹਾਂ ਨੇ ਆਪਣੀ ਮੰਮੀ ਦੇ 70ਵੇਂ ਜਨਮਦਿਨ ਨੂੰ ਖ਼ਾਸ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕੀਤਾ ।

inside image of abishek bachachan with wife and daughter image source-instagram

ਹੋਰ ਪੜ੍ਹੋ : Happy Brother’s Day ਦੇ ਖ਼ਾਸ ਮੌਕੇ ‘ਤੇ ਸ਼ਿਲਪਾ ਸ਼ੈੱਟੀ ਨੇ ਆਪਣੇ ਬੇਟੇ ਵਿਆਨ ਤੇ ਬੇਟੀ ਸਮੀਸ਼ਾ ਦਾ ਕਿਊਟ ਜਿਹਾ ਵੀਡੀਓ ਕੀਤਾ ਸਾਂਝਾ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਭੈਣ-ਭਰਾ ਦਾ ਇਹ ਵੀਡੀਓ

aishwarya rai bachchan wished her mother happy birthday image source-instagram

ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਮੰਮੀ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਜਿਸ ਐਸ਼ਵਰਿਆ ਰਾਏ ਬੱਚਨ ਆਪਣੀ ਮੰਮੀ ਵਰਿੰਦਾ ਰਾਏ , ਪਤੀ ਅਭਿਸ਼ੇਕ ਬੱਜਨ ਤੇ ਬੇਟੀ ਆਰਾਧਿਆ ਬੱਚਨ ਦੇ ਨਾਲ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਹੈਪੀ 70th ਬਰਥਡੇਅ ਪਿਆਰੀ ਮਾਂ ???ਬਹੁਤ ਸਾਰਾ ਪਿਆਰ ??❤️?????’ । ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਐਸ਼ਰਵਰਿਆ ਦੀ ਮੰਮੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ।

inside image of ardhaya wished her nani maa image source-instagram

ਜੇ ਗੱਲ ਕਰੀਏ ਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਬੱਚਨ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੀਆਂ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਅਖੀਰਲੀ ਵਾਰ ਉਹ ਫ਼ਿਲਮ 'ਫੰਨੇ ਖਾਂ' ‘ਚ ਨਜ਼ਰ ਆਈ ਸੀ। ਇਸ ਫ਼ਿਲਮ ਵਿੱਚ ਉਹ ਰਾਜਕੁਮਾਰ ਰਾਓ ਅਤੇ ਅਨਿਲ ਕਪੂਰ ਦੇ ਨਾਲ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ।

 

 

View this post on Instagram

 

A post shared by AishwaryaRaiBachchan (@aishwaryaraibachchan_arb)

Related Post