ਲਾਕਡਾਊਨ ‘ਚ ਅਜੇ ਦੇਵਗਨ ਤੇ ਕਾਜੋਲ ਨੇ ਆਪਣੀ ਧੀ ਨਿਆਸਾ ਦੇ ਜਨਮਦਿਨ ਨੂੰ ਬਣਾਇਆ ਖ਼ਾਸ, ਵੀਡੀਓ ਸ਼ੇਅਰ ਕਰ ਜ਼ਾਹਿਰ ਕੀਤਾ ਪਿਆਰ

By  Lajwinder kaur April 20th 2020 03:17 PM

ਬਾਲੀਵੁੱਡ ਦੇ ਸਿੰਘਮ ਯਾਨੀਕਿ ਅਜੇ ਦੇਵਗਨ ਜੋ ਕਿ ਲਾਕਡਾਊਨ ਦੀ ਪਾਲਣਾ ਕਰਦੇ ਹੋਏ ਆਪਣੇ ਘਰ ‘ਚ ਹੀ ਸਮਾਂ ਬਿਤਾ ਰਹੇ ਨੇ । ਅੱਜ ਉਨ੍ਹਾਂ ਦੀ ਧੀ ਨਿਆਸਾ ਦੇਵਗਨ ਦਾ ਜਨਮਦਿਨ ਹੈ । ਪਿਤਾ ਅਜੇ ਦੇਵਗਨ ਨੇ ਆਪਣੀ ਲਾਡੋ ਰਾਣੀ ਲਈ ਬਹੁਤ ਹੀ ਪਿਆਰੀ ਜਿਹੀ ਪੋਸਟ ਆਪਣੇ ਇੰਸਟਾਗ੍ਰਾਮ ‘ਤੇ ਪਾਈ ਹੈ ਤੇ ਨਾਲ ਹੀ ਲਿਖਿਆ ਹੈ, ‘ਹੈਪੀ ਬਰਥਡੇਅ ਮੇਰੀ ਪਿਆਰੀ ਬੇਟੀ, ਮੈਂ ਇਹ ਦੁਆ ਕਰਦਾ ਹੈ ਕਿ ਸਾਰੇ ਹੀ ਦਿਨ ਖੁਸ਼ੀਆਂ ਭਰੇ ਹੋਣ, Stay Home, Stay Safe’ । ਇਸ ਪੋਸਟ ਤੇ ਪ੍ਰਸ਼ੰਸਕ ਵਧਾਈ ਦੇ ਰਹੇ ਨੇ ਤੇ ਚਾਰ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।

 

View this post on Instagram

 

Happy Birthday dear daughter?Wishing you every happiness today and forever. Stay home, stay safe. @nysadevgan @kajol

A post shared by Ajay Devgn (@ajaydevgn) on Apr 19, 2020 at 9:52pm PDT

ਉਧਰ ਮਾਂ ਕਾਜੋਲ ਨੇ ਵੀ ਵੀਡੀਓ ਬਣਾ ਕੇ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਨਿਆਸਾ ਤੇ ਕਾਜੋਲ ਦੇ ਮਾਂ-ਧੀ ਵਾਲੇ ਪਿਆਰੇ ਜਿਹੇ ਰਿਸ਼ਤੇ ਦੀਆਂ ਖ਼ੂਬਸੂਰਤ ਯਾਦਾਂ ਦੇਖਣ ਨੂੰ ਮਿਲ ਰਹੀਆਂ ਨੇ । ਨਿਆਰਾ ਜਨਮਦਿਨ ਇਸ ਲਈ ਖਾਸ ਹੈ ਕਿਉਂਕਿ ਉਹ 17 ਸਾਲਾਂ ਦੀ ਹੋ ਗਈ ਹੈ । ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਨੇ ਤੇ 283 ਸ਼ੇਅਰ, 2.7k ਕਮੈਂਟਸ ਤੇ 21k ਲਾਈਕਸ ਆ ਚੁੱਕੇ ਨੇ।

ਦੱਸ ਦਈਏ ਅਜੇ ਦੇਵਗਨ ਤੇ ਕਾਜੋਲ ਨੇ ਬਹੁਤ ਸਾਰੀਆਂ ਫ਼ਿਲਮਾਂ ਇਕੱਠੇ ਕੀਤੀਆਂ ਨੇ । ਫ਼ਿਲਮਾਂ ਦੌਰਾਨ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋਇਆ ਤੇ 24 ਫਰਵਰੀ 1999 ‘ਚ ਵਿਆਹ ਕਰਵਾ ਲਿਆ ਸੀ ।

Related Post