Drishyam Recall Teaser: 'ਦ੍ਰਿਸ਼ਯਮ 2' 'ਚ ਖੁੱਲ੍ਹਣਗੇ ਸਾਰੇ ਰਾਜ਼, ਕੀ ਵਿਜੇ ਸਲਗਾਂਵਕਰ ਨੇ ਕਬੂਲਿਆ ਆਪਣਾ ਜ਼ੁਲਮ?

By  Lajwinder kaur September 29th 2022 02:18 PM -- Updated: September 29th 2022 03:25 PM

Drishyam 2: ਅਜੈ ਦੇਵਗਨ, ਸ਼੍ਰਿਆ ਸਰਨ ਅਤੇ ਤੱਬੂ ਸਟਰਾਰਾ ਫ਼ਿਲਮ 'ਦ੍ਰਿਸ਼ਯਮ' ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਫ਼ਿਲਮ ਦੇ ਪਹਿਲੇ ਭਾਗ ਦੀ ਸਫਲਤਾ ਤੋਂ ਬਾਅਦ ਤੋਂ ਹੀ ਦਰਸ਼ਕ ਇਸ ਦੇ ਦੂਜੇ ਭਾਗ ਦਾ ਇੰਤਜ਼ਾਰ ਕਰ ਰਹੇ ਸਨ। ਕੁਝ ਸਮਾਂ ਪਹਿਲਾਂ ਫ਼ਿਲਮ ਦੇ ਦੱਖਣ ਵਰਜਨ ਦਾ ਦੂਜਾ ਭਾਗ ਰਿਲੀਜ਼ ਹੋਇਆ ਸੀ ਅਤੇ ਇੱਕ ਵਾਰ ਫਿਰ ਹਿੰਦੀ ਸੰਸਕਰਣ ਦੀ ਮੰਗ ਤੇਜ਼ ਹੋ ਗਈ ਹੈ। ਅਜਿਹੇ 'ਚ ਹੁਣ ਦਰਸ਼ਕਾਂ ਦਾ ਇੰਤਜ਼ਾਰ ਆਖਿਰਕਾਰ ਖਤਮ ਹੋ ਗਿਆ ਹੈ ਅਤੇ 'ਦ੍ਰਿਸ਼ਯਮ ਵਨ' ਦੇ ਰੀਕਾਲ ਟੀਜ਼ਰ ਦੇ ਨਾਲ ਦੂਜੇ ਦੀ ਝਲਕ ਦਿੱਤੀ ਗਈ ਹੈ।

ਹੋਰ ਪੜ੍ਹੋ : ਪਰਮੀਸ਼ ਵਰਮਾ ਦੇ ਮਾਪੇ ਪਹੁੰਚੇ ਕੈਨੇਡਾ, ਗਾਇਕ ਨੇ ਮੰਮੀ-ਪਾਪਾ ਨੂੰ ਸਰਪ੍ਰਾਈਜ਼ ਦਿੰਦੇ ਹੋਏ ਗਿਫਟ ਕੀਤੀ ਨਵੀਂ ਕਾਰ

ajay devgan

image source: youtubeਤੁਹਾਨੂੰ ਦੱਸ ਦੇਈਏ ਕਿ ਦ੍ਰਿਸ਼ਯਮ ਦੇ ਰੀਕਾਲ ਟੀਜ਼ਰ 'ਚ ਜਿੱਥੇ ਫ਼ਿਲਮ ਦਾ ਪਹਿਲਾ ਭਾਗ ਪੂਰਾ ਹੋਣ ਦੀ ਗੱਲ ਕਹੀ ਜਾ ਰਹੀ ਹੈ, ਉਥੇ ਹੀ ਟੀਜ਼ਰ ਦੇ ਅੰਤ 'ਚ ਨਾ ਸਿਰਫ ਅਜੇ ਦੇਵਗਨ ਦਾ ਲੁੱਕ ਦੇਖਣ ਨੂੰ ਮਿਲ ਰਿਹਾ ਹੈ, ਸਗੋਂ ਇਸ ਦਾ ਸੰਕੇਤ ਵੀ ਹੈ, ਦੂਜੇ ਭਾਗ ਲਈ ਸਸਪੈਂਸ ਵੀ ਬਾਕੀ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਅਜੇ ਦੇਵਗਨ ਦਾ ਲੁੱਕ ਪੂਰੀ ਤਰ੍ਹਾਂ ਬਦਲ ਗਿਆ ਹੈ ਅਤੇ ਉਹ ਕਹਿੰਦੇ ਹਨ- 'ਮੇਰਾ ਨਾਮ ਵਿਜੇ ਸਲਗਾਂਵਕਰ ਹੈ, ਅਤੇ ਇਹ ਮੇਰਾ ਕਬੂਲਨਾਮਾ ਹੈ।' ਟੀਜ਼ਰ ਦੇਖਣ ਤੋਂ ਬਾਅਦ ਫ਼ਿਲਮ ਦੇ ਲਈ ਦਰਸ਼ਕਾਂ ਦੀ ਉਤਸੁਕਤਾ ਚਾਰ ਗੁਣਾ ਵੱਧ ਗਈ ਹੈ।

tabu drishyam recall teaser image source: youtube

'ਦ੍ਰਿਸ਼ਯਮ 2' ਦਾ ਇਹ ਟੀਜ਼ਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ  ਨਾਲ ਹੀ ਦਰਸ਼ਕ ਹੁਣ  ਫ਼ਿਲਮ ਦਾ ਇੰਤਜ਼ਾਰ ਕਰ ਰਹੇ ਸਨ। ਕੁਝ ਸਮਾਂ ਪਹਿਲਾਂ ਇੱਕ ਪੋਸਟਰ ਨਾਲ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਫ਼ਿਲਮ 18 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਅਤੇ ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਪਾਠਕ ਕਰ ਰਹੇ ਹਨ।

image source: youtube

ਧਿਆਨ ਯੋਗ ਹੈ ਕਿ ਜਿੱਥੇ ਦ੍ਰਿਸ਼ਯਮ ਨੂੰ ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ, ਉੱਥੇ ਹੀ ਦੂਜੇ ਪਾਸੇ ਫਿਲਮ ਦੇ ਸੀਨ ਵੀ ਮੀਮਜ਼ ਦੇ ਤੌਰ 'ਤੇ ਕਾਫੀ ਹਿੱਟ ਰਹੇ ਸਨ। 2 ਅਤੇ 3 ਅਕਤੂਬਰ ਦਾ ਮੀਮ ਅੱਜ ਵੀ ਹਰ ਵਾਰ ਵਾਇਰਲ ਹੁੰਦਾ ਹੈ। ਇਸ ਦੇ ਨਾਲ ਹੀ ਪਾਵ ਭਾਜੀ ਅਤੇ ਸਤਿਸੰਗ ਬਾਰੇ ਵੀ ਕਈ ਮੀਮਜ਼ ਦੇਖਣ ਨੂੰ ਮਿਲਦੇ ਹਨ। ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ 'ਦ੍ਰਿਸ਼ਯਮ 2' ਪਹਿਲੇ ਭਾਗ ਤੋਂ ਵੀ ਬਿਹਤਰ ਹੋਵੇਗੀ ਅਤੇ ਫਿਲਮ ਨੂੰ ਜਿੱਥੋਂ ਖਤਮ ਕੀਤਾ ਗਿਆ ਸੀ, ਉਥੇ ਹੀ ਅੱਗੇ ਤੋਰਿਆ ਜਾਵੇਗਾ।

Related Post