ਅਜੀਤ ਸਿੰਘ ਦਾ ਨਵਾਂ ਗੀਤ 'ਰੋਟੀ' ਜਿੱਤ ਰਿਹਾ ਹੈ ਹਰ ਕਿਸੇ ਦਾ ਦਿਲ, ਦੇਖੋ ਵੀਡੀਓ
ਅਜੀਤ ਸਿੰਘ ਪੰਜਾਬੀ ਗਾਇਕੀ ਦਾ ਬਹੁਤ ਵੱਡਾ ਨਾਮ ਹੈ ਪਰ ਉਮਰ ਹਾਲੇ ਇਸ ਗਾਇਕ ਦੀ ਮਹਿਜ਼ 15 ਕੁ ਸਾਲ ਦੀ ਹੀ ਹੈ। ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਮੰਚ ਤੋਂ ਪਹਿਚਾਣ ਬਣਾਉਣ ਵਾਲੇ ਅਜੀਤ ਸਿੰਘ ਹੁਣ ਇੱਕ ਹੋਰ ਸ਼ਾਨਦਾਰ ਗਾਣਾ ਲੈ ਕੇ ਹਾਜ਼ਿਰ ਹੋ ਚੁੱਕੇ ਹਨ ਜਿਸ ਦਾ ਨਾਮ ਹੈ 'ਰੋਟੀ'।ਇਸ ਗਾਣੇ 'ਚ ਅਜੀਤ ਸਿੰਘ ਪਰਮਾਤਮਾ ਅੱਗੇ ਹਰ ਇੱਕ ਮਨੁੱਖ ਲਈ ਰੋਟੀ ਦੀ ਅਰਦਾਸ ਕਰ ਰਹੇ ਹਨ ਤਾਂ ਜੋ ਕੋਈ ਵੀ ਇਨਸਾਨ ਭੁੱਖਾ ਨਾ ਰਹੇ।
ਗਾਣੇ ਦਾ ਵੀਡੀਓ ਵੀ ਕਾਫੀ ਸ਼ਾਨਦਾਰ ਹੈ ਜਿਸ 'ਚ ਮਿਹਨਤ ਨਾਲ ਰੋਟੀ ਕਮਾਉਣ ਅਤੇ ਵੰਡ ਛਕਣ ਦਾ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਵੀ ਬਾਖੂਬੀ ਦੇ ਰਹੇ ਹਨ। ਗਾਣੇ ਦੇ ਬੋਲ ਜ਼ੈਲਦਾਰ ਪਰਗਟ ਸਿੰਘ ਨੇ ਲਿਖੇ ਹਨ ਅਤੇ ਸੰਗੀਤ ਮਿਊਜ਼ਿਕ ਨਸ਼ਾ ਵੱਲੋਂ ਤਿਆਰ ਕੀਤਾ ਗਿਆ ਹੈ। ਕ੍ਰੇਟਿਵ ਕਰਿਉ ਵੱਲੋਂ ਗਾਣੇ ਦਾ ਵੀਡੀਓ ਬਣਾਇਆ ਗਿਆ ਹੈ।
ਹੋਰ ਵੇਖੋ : ਲੌਂਗ ਲਾਚੀ ਗਾਣੇ ‘ਤੇ ਬੱਚੇ ਨੇ ਪਾਇਆ ਅਜਿਹਾ ਭੰਗੜਾ ਨੀਰੂ ਬਾਜਵਾ ਦਾ ਵੀ ਜਿੱਤਿਆ ਦਿਲ, ਵਾਇਰਲ ਹੋਇਆ ਵੀਡੀਓ
View this post on Instagram
Roti - Ajit Singh 1st December ? #2DaysToGo
ਅਜੀਤ ਸਿੰਘ ਦੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਅਜੀਤ ਸਿੰਘ ਵਾਇਸ ਆਫ਼ ਵਾਇਸ ਛੋਟਾ ਚੈਂਪ ਸੀਜ਼ਨ 2 ‘ਚ ਆਪਣੀ ਕਿਸਮਤ ਅਜ਼ਮਾਉਣ ਲਈ ਆਇਆ ਸੀ ਪਰ ਜ਼ਿਆਦਾ ਅੱਗੇ ਨਹੀਂ ਵੱਧ ਸਕਿਆ। ਪਰ ਉਸ ਨੇ ਹੌਂਸਲਾ ਨਹੀਂ ਹਾਰਿਆ ਅਜੀਤ ਸਿੰਘ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 3 ‘ਚ ਪੂਰੀ ਤਿਆਰੀ ਨਾਲ ਫਿਰ ਆਇਆ ਜਿੱਥੇ ਉਸ ਨੇ ਆਪਣੀ ਪਹਿਚਾਣ ਦਰਜ ਕਰਵਾ ਦਿੱਤੀ ਸੀ।ਅਜੀਤ ਸਿੰਘ ਨੇ ਹੁਣ ਤੱਕ 'ਦਿਨ ਚੰਗੇ','ਧਾਕੜ ਯਾਰ', 'ਫਿਊਚਰ', 'ਚੰਗੇ V/S ਮਾੜੇ ਦਿਨ', ਵਰਗੇ ਵੱਡੇ ਹਿੱਟ ਗੀਤ ਦਿੱਤੇ ਹਨ।