ਜੋਰਡਨ ਸੰਧੂ ਦਾ ਅਖਬਾਰਾਂ 'ਚ ਨਹੀਂ ਯਾਰਾਂ ਬੇਲੀਆਂ 'ਚ ਚੱਲਦਾ ਹੈ ਨਾਂਅ ,ਵੇਖੋ ਵੀਡਿਓ 

By  Shaminder December 4th 2018 12:22 PM

ਜੋਰਡਨ ਸੰਧੂ ਦਾ ਗੀਤ 'ਅਖਬਾਰਾਂ ਵਿੱਚ ਨਾਮ' ਰਿਲੀਜ਼ ਹੋ ਚੁੱਕਿਆ ਹੈ । ਇਹ ਗੀਤ 'ਯਾਰ ਬੇਲੀ' ਫਿਲਮ ਦਾ ਗੀਤ ਹੈ ਜਿਸ ਨੂੰ ਜੋਰਡਨ ਸੰਧੂ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ । ਇਸ ਗੀਤ 'ਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਇੱਕ ਜੱਟ ਅਖਬਾਰਾਂ 'ਚ ਸੁਰਖੀਆਂ ਬਣਨ ਦੀ ਬਜਾਏ ਉਸ ਦਾ ਨਾਂਅ ਯਾਰੀਆਂ 'ਚ ਆਉਂਦਾ ਹੈ ।

ਹੋਰ ਵੇਖੋ: ਜੋਰਡਨ ਸੰਧੂ ਕਰਦੇ ਹਨ ਕਿਸੇ ਨੂੰ ਬਹੁਤ ਹੀ ਲਾਈਕ, ਦੇਖੋ ਵੀਡਿਓ

https://www.youtube.com/watch?v=lUxrbHdVYiM&feature=youtu.be

ਕਿਉਂਕਿ ਇਹ ਜੱਟ ਯਾਰੀਆਂ ਪੁਗਾਉਣ 'ਚ ਮਾਹਿਰ ਨੇ ਅਤੇ ਇਨ੍ਹਾਂ ਜੱਟਾਂ ਨੇ ਅਣਖ ਨਾਲ ਜਿਉਣਾ ਸਿੱਖਿਆ ਹੈ ।ਇਹ ਜੱਟ ਬੇਸ਼ੱਕ ਦੌਲਤ ਸ਼ੌਹਰਤ ਦੀਆਂ ਬੁਲੰਦੀਆਂ ਨੂੰ ਛੂਹ ਲੈਂਦੇ ਨੇ ਪਰ ਇਹ ਆਪਣੀ ਧਰਤੀ ਨਾਲ ਜੁੜੇ ਰਹਿੰਦੇ ਨੇ ਅਤੇ ਇਨ੍ਹਾਂ ਦੇ ਕਦਮ ਜ਼ਮੀਨ 'ਤੇ ਹੀ ਰਹਿੰਦੇ ਨੇ ।

yaar belly song yaar belly song

ਗਾਣੇ ਦੀ ਫੀਚਰਰਿੰਗ 'ਚ ਦੇਵ ਖਰੋੜ ਨਜ਼ਰ ਆ ਰਹੇ ਨੇ । ਜਦਕਿ ਉਨ੍ਹਾਂ ਦੇ ਨਾਲ ਇਸ ਗੀਤ 'ਚ ਕਈ ਮਾਡਲਸ ਵੀ ਨਜ਼ਰ ਆ ਰਹੀਆਂ ਨੇ । ਫਿਲਮ 'ਯਾਰ ਬੇਲੀ' ਦਾ ਇਹ ਗੀਤ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਗੀਤ ਨੂੰ ਮਿਊਜ਼ਿਕ ਦੇਸੀ ਕਰਿਊ ਨ ਦਿੱਤਾ ਹੈ । ਇਹ ਫਿਲਮ ਚੌਦਾਂ ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਫਿਲਮ 'ਚ ਦੇਵ ਖਰੋੜ ਮੁਖ ਭੂਮਿਕਾ 'ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਲਖਵਿੰਦਰ ਕੰਡੋਲਾ,ਹਰਪ੍ਰੀਤ ਢਿੱਲੋਂ ,ਬੀਐੱਨ ਸ਼ਰਮਾ ,ਕਰਮਜੀਤ ਅਨਮੋਲ ,ਸੈਬੀ ਸੂਰੀ ,ਨਿਸ਼ਾ ਬਾਨੋ ਸਣੇ ਹੋਰ ਕਈ ਅਦਾਕਾਰ ਵੀ ਆਪਣੀ ਅਦਾਕਾਰੀ ਦੇ ਜਲਵੇ ਵਿਖਾਉਣਗੇ ।

yaar belly song

yaar belly song 

Related Post