ਸੱਚੇ ਯਾਰਾਂ ਤੇ ਗੱਦਾਰਾਂ ‘ਚ ਫਰਕ ਸਮਝਾ ਰਹੇ ਨੇ ਅਖਿਲ ਤੇ ਇੱਕਾ ਆਪਣੇ ਨਵੇਂ ਗੀਤ ‘ਗੱਦਾਰ’ ਦੇ ਰਾਹੀਂ, ਦੇਖੋ ਵੀਡੀਓ

By  Lajwinder kaur September 26th 2019 02:33 PM

ਅੱਜ ਇਸ ਮਤਲਬੀ ਦੁਨੀਆ ‘ਚ ਜਿੱਥੇ ਪੈਸਿਆਂ ਨੂੰ ਦੇਖ ਕੇ ਹੀ ਯਾਰੀਆਂ ਲੱਗਦੀਆਂ ਨੇ। ਅੱਜ-ਕੱਲ ਦੇ ਯਾਰਾਂ ਦੇ ਚਿਹਰਿਆਂ ਦੀਆਂ ਸੱਚਾਈਆਂ ਨੂੰ ਬਿਆਨ ਕਰ ਰਹੇ ਨੇ ਪੰਜਾਬੀ ਗਾਇਕ ਅਖਿਲ। ਜੀ ਹਾਂ ਅਖਿਲ ਜੋ ਕਿ ਸੱਚੇ ਯਾਰਾਂ ਤੇ ਗੱਦਾਰਾਂ ‘ਚ ਫਰਕ ਨੂੰ ਸਮਝਾ ਰਹੇ ਨੇ ਆਪਣੇ ਨਵੇਂ ਗੀਤ ‘ਗੱਦਾਰ’ ਦੇ ਰਾਹੀਂ। ਇਸ ਗਾਣੇ ਨੂੰ ਉਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗਾਇਕੀ ਚ ਉਨ੍ਹਾਂ ਦਾ ਸਾਥ ਦਿੱਤਾ ਹੈ ਰੈਪਰ ਇੱਕਾ ਨੇ।

ਹੋਰ  ਵੇਖੋ:ਸਿਕੰਦਰ 2: ਦਰਸ਼ਕਾਂ ਨੂੰ ਭਾਵੁਕ ਕਰ ਰਿਹਾ ਹੈ ਗੁਰੀ ਵੱਲੋਂ ਗਾਇਆ ਗੀਤ ‘ਦੂਰ ਹੋ ਗਿਆ’

ਇਸ ਗਾਣੇ ਦੇ ਬੋਲ ਇੱਕਾ ਦੀ ਕਲਮ ‘ਚੋਂ ਨਿਕਲੇ ਨੇ ਜਿਸ ‘ਚ ਜ਼ਿੰਦਗੀ ਦੀ ਸੱਚੀਆਂ ਤੇ ਖਰੀਆਂ ਗੱਲਾਂ ਨੂੰ ਪੇਸ਼ ਕੀਤਾ ਗਿਆ ਹੈ। ਗਾਣੇ ਦਾ ਮਿਊਜ਼ਿਕ ਬੌਬ ਨੇ ਦਿੱਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ Director Inflict ਨੇ ਤਿਆਰ ਕੀਤਾ ਹੈ। ਗਾਣੇ ਨੂੰ ਪਲੇਨੇਟ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਪਰ ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

Related Post