ਦੇਖੋ ਅਖਿਲ ਤੇ ਪ੍ਰੀਤ ਹਰਪਾਲ ਕਿਵੇਂ ਬੱਚਿਆਂ ਵਾਂਗ ਕਰ ਰਹੇ ਨੇ ਮਸਤੀ, ਕਿਡਸ ਬਾਈਕ ਦਾ ਲੈ ਰਹੇ ਨੇ ਅਨੰਦ , ਦੇਖੋ ਵਾਇਰਲ ਵੀਡੀਓ
ਪੰਜਾਬੀ ਗਾਇਕ ਅਖਿਲ ਜੋ ਕਿ ਪ੍ਰੀਤੀ ਸਪਰੂ ਦੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਨਾਲ ਅਦਾਕਾਰੀ ਦੀ ਦੁਨੀਆ ‘ਚ ਕਦਮ ਰੱਖਣ ਜਾ ਰਹੇ ਹਨ। ਜਿਸ ਦੀ ਸ਼ੂਟਿੰਗ ਵੀ ਬੜੀ ਜ਼ੋਰਾਂ-ਸ਼ੋਰਾਂ ਦੇ ਨਾਲ ਚੱਲ ਰਹੀ ਹੈ। ਇੰਨੇ ਬਿਜ਼ੀ ਸਮੇਂ ‘ਚ ਉਹ ਆਪਣੇ ਲਈ ਸਕੂਨ ਦੇ ਪਲ ਲੱਭ ਹੀ ਲੈਂਦੇ ਨੇ। ਜੀ ਹਾਂ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
View this post on Instagram
ਹੋਰ ਵੇਖੋ:ਵਿਦੇਸ਼ਾਂ ‘ਚ ਪੰਜਾਬੀਆਂ ਦੀ ਕਾਮਯਾਬੀਆਂ ਨੂੰ ਬਿਆਨ ਕਰ ਰਿਹਾ ਹੈ ਪ੍ਰੀਤ ਹਰਪਾਲ ਦਾ ਨਵਾਂ ਗੀਤ ‘ਠਾਠ’, ਦੇਖੋ ਵੀਡੀਓ
ਇਸ ਵੀਡੀਓ ‘ਚ ਉਹ ਬੱਚਿਆਂ ਵਾਲੀ ਬਾਈਕ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ। ਇੱਥੇ ਹੀ ਬਸ ਨਹੀਂ ਉਨ੍ਹਾਂ ਦੀ ਇਸ ਮਸਤੀ ‘ਚ ਸਾਥ ਦੇ ਰਹੇ ਨੇ ਪੰਜਾਬੀ ਗਾਇਕ ਪ੍ਰੀਤ ਹਰਪਾਲ । ਵੀਡੀਓ ‘ਚ ਦੇਖ ਸਕਦੇ ਹੋ ਕੀ ਕਿਵੇਂ ਦੋਵਾਂ ਅਦਾਕਾਰ ਬੱਚਿਆਂ ਵਾਂਗ ਮਸਤੀ ਕਰ ਰਹੇ ਹਨ। ਕਿਸੇ ਨੇ ਸੱਚ ਹੀ ਕਿਹਾ ਕਿ ਇਨਸਾਨ ਨੂੰ ਹਮੇਸ਼ਾਂ ਆਪਣੇ ਅੰਦਰਲੇ ਬੱਚੇ ਨੂੰ ਜ਼ਿੰਦਾ ਰੱਖਣਾ ਚਾਹੀਦਾ ਹੈ। ਅਖਿਲ ਤੇ ਪ੍ਰੀਤ ਹਰਪਾਲ ਦੀ ਇਹ ਵੀਡੀਓ ਸਰੋਤਿਆਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ।
View this post on Instagram
ਜੇ ਗੱਲ ਕਰੀਏ ਅਖਿਲ ਦੇ ਕੰਮ ਦੀ ਤਾਂ ਉਨ੍ਹਾਂ ਵੱਲੋਂ ਗਾਇਆ ਗਾਣਾ ਬਾਲੀਵੁੱਡ ਫ਼ਿਲਮ ਲੁਕਾ ਛੁਪੀ ‘ਚ ਸੁਣਨ ਨੂੰ ਮਿਲਿਆ ਸੀ। ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਖ਼ਾਬ, ਗਾਨੀ, ਤੇਰੀ ਕਮੀ, ਕਰਦੇ ਹਾਂ, ਜ਼ਿੰਦਗੀ, ਅੱਖ ਲਗਦੀ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ। ਉੱਧਰ ਪ੍ਰੀਤ ਹਰਪਾਲ ਦੀ ਕੁਝ ਮਹੀਨੇ ਪਹਿਲਾਂ ਹੀ ਪੰਜਾਬੀ ਫ਼ਿਲਮ ਲੁੱਕਣ ਮੀਚੀ ‘ਚ ਨਜ਼ਰ ਆਏ ਸਨ। ਫ਼ਿਲਮ ਦੀ ਸਫਲਤਾ ਤੋਂ ਬਾਅਦ ਉਹ ਸਾਥ ਤੇ ਠਾਠ ਗਾਣੇ ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਉਹ ਇਸ ਤੋਂ ਪਹਿਲਾਂ ਵੀ ਕਈ ਗੀਤ ਜਿਵੇਂ ਫ਼ਤਿਹ, ਵੰਗ, ਯਾਰ ਬੇਰੁਜ਼ਗਾਰ, ਕੇਸ, ਮਾਂ, ਪੱਗ ਵਾਲੀ ਸੈਲਫੀ, ਜ਼ਿੰਦਗੀ, ਲਾਅ, ਬੀ.ਏ ਫੇਲ, ਸਾਥ, ਤੂੰ ਦੇਸੀ ਵਰਗੇ ਅਣਗਣਿਤ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।