ਅਖਿਲ ਨੇ ਆਖਿਰ ਕਿਸ ਦਾ ਨਾਮ ਆਪਣੇ ਦਿਲ 'ਤੇ ਲਿਖ ਲਿਆ ਹੈ, ਦੇਖੋ ਵੀਡੀਓ

By  Lajwinder kaur February 1st 2019 12:49 PM

ਪੰਜਾਬੀ ਇੰਡਸਟਰੀ ਦੇ ਮਿੱਠੀ ਤੇ ਪਿਆਰੀ ਆਵਾਜ਼ ਦੇ ਮਾਲਿਕ ਅਖਿਲ ਜਿਹੜੇ ਨੌਜਵਾਨ ਪੀੜੀ ਦੀ ਪਹਿਲੀ ਪਸੰਦ ਬਣੇ ਹੋਏ ਨੇ ਜਿਸ ਦੇ ਚਲਦੇ ਗੱਭਰੂ ਤੇ ਮੁਟਿਆਰਾਂ ਉਹਨਾਂ ਦੇ ਗੀਤਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਅਖਿਲ ਦੇ ਸਾਰੇ ਹੀ ਗੀਤ ਧੁਮਾਂ ਪਾਉਂਦੇ ਹਨ ਜਿਵੇਂ ਖ਼ਾਬ, ਰੰਗ ਗੋਰਾ, ਗਾਨੀ ਤੇ ਤੇਰੀ ਕਮੀ ਵਰਗੇ ਕਈ ਗੀਤਾਂ ਦੇ ਨਾਲ ਸਰੋਤਿਆਂ ਦਾ ਦਿਲ ਜਿੱਤ ਚੁੱਕੇ ਹਨ ਤੇ ਇਸ ਵਾਰ ਅਖਿਲ ਆਪਣਾ ਨਵਾਂ ਗੀਤ ‘ਕਰਦੇ ਹਾਂ’ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ।

 

View this post on Instagram

 

Karde Haan Out On #CrownRecords Youtube Channel ? Boht dilon gaaya, likhya, saari team di boht mehnat laggi? Kehar Music By @mannisandhu gorgeous @musskansethi9 video @teamdirectorgifty @dopvikcee @kamcee_ @crown_records @sanju4sharma @amar.puwar @thindjasvir ???

A post shared by AKHIL (@a.k.h.i.l_01) on Jan 31, 2019 at 9:28pm PST

ਹੋਰ ਵੇਖੋ: ਜਿਮ ਵਿੱਚ ਇੱਕ ਘੰਟੇ ਦੇ ਹਜ਼ਾਰਾਂ ਰੁਪਏ ਦਿੰਦੀ ਹੈ ਇਹ ਸਟਾਰ, ਫੀਸ ਜਾਣਕੇ ਹੋ ਜਾਓਗੇ ਹੈਰਾਨ 

ਅਖਿਲ ਨੇ ਆਪਣੇ ਇੰਸਟਾਗ੍ਰਾਮ ਤੋਂ ਆਪਣੇ ਨਵੇਂ ਗੀਤ ‘ਕਰਦੇ ਹਾਂ’ ਦੀ ਵੀਡੀਓ ਰਿਲੀਜ਼ ਕੀਤੀ ਹੈ ਤੇ ਨਾਲ ਹੀ ਕੈਪਸ਼ਨ ‘ਚ ਉਹਨਾਂ ਨੇ ਦੱਸਿਆ ਹੈ ਕਿ ‘ਕਰਦੇ ਹਾਂ’ ਗੀਤ ਨੂੰ ਪੂਰੇ ਦਿਲੋਂ ਗਾਇਆ ਹੈ ਤੇ ਪੂਰੀ ਟੀਮ ਨੇ ਬਹੁਤ ਮਿਹਨਤ ਨਾਲ ਇਸ ਗੀਤ ਨੂੰ ਤਿਆਰ ਕੀਤਾ ਹੈ।

ਹੋਰ ਵੇਖੋ: ਸੋਨੂੰ ਨਿਗਮ ਦੀ ਆਵਾਜ਼ ‘ਚ ‘ਮਰ੍ਹਮ’ ਗੀਤ ਦੇ ਰਿਹਾ ਹੈ ਸਕੂਨ, ਦੇਖੋ ਵੀਡੀਓ

‘ਕਰਦੇ ਹਾਂ’ ਗੀਤ ਇੱਕ ਰੋਮਾਂਟਿਕ ਟਰੈਕ ਹੈ ਜਿਸ ਨੂੰ ਅਖਿਲ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਇਸ ਨੂੰ ਸ਼ਿੰਗਾਰਿਆ ਹੈ ਤੇ ਗੀਤ ਦੇ ਵੀਡੀਓ ‘ਚ ਅਖਿਲ ਦੀ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲ ਰਹੀ ਹੈ। ਵੀਡੀਓ ਨੂੰ ਫੋਰਨ ਕੰਟਰੀ ‘ਚ ਸ਼ੂਟ ਕੀਤਾ ਗਿਆ ਹੈ। ਗੀਤ ਦੀ ਵੀਡੀਓ ‘ਚ ਅਖਿਲ ਅਦਾਕਾਰਾ ਮੁਸਕਾਨ ਸੇਠੀ ਨੂੰ ਪਸੰਦ ਕਰਦੇ ਹਨ ਤੇ ਮੁਸਕਾਨ ਦੇ ਹਾਂ ਦੀ ਉਡੀਕ ਕਰਦੇ ਨੇ। ਅਖਿਲ ਦੇ ਜ਼ਿਆਦਤਰ ਗੀਤ ਰੋਮਾਂਟਿਕ ਹੀ ਹੁੰਦੇ ਹਨ। ‘ਕਰਦੇ ਹਾਂ’ ਗੀਤ ਦੇ ਬੋਲ ਖੁਦ ਅਖਿਲ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਮੰਨੀ ਸੰਧੂ ਨੇ ਦਿੱਤਾ ਹੈ। ਵੀਡੀਓ ਨੂੰ ਟੀਮ ਡੀ.ਜੇ. ਵੱਲੋਂ ਤਿਆਰ ਕੀਤੀ ਗਈ ਹੈ। ਕ੍ਰਾਊਨ ਰਿਕਾਰਡਸ ਦੇ ਯੂਟਿਊਬ ਚੈਨਲ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Related Post