ਮੰਗਣੀ ਦੇ ਬਾਵਜੂਦ ਅਕਸ਼ੇ ਕੁਮਾਰ ਤੇ ਰਵੀਨਾ ਟੰਡਨ ਦਾ ਨਹੀਂ ਹੋਇਆ ਵਿਆਹ, ਇਹ ਸੀ ਵਜ੍ਹਾ

By  Rupinder Kaler February 14th 2020 01:51 PM

ਰਵੀਨਾ ਟੰਡਨ ਜਿੰਨੀ ਆਪਣੀਆਂ ਫ਼ਿਲਮਾਂ ਕਰਕੇ ਸੁਰਖੀਆਂ ਵਿੱਚ ਰਹੀ, ਓਨੀਂ ਹੀ ਉਹ ਅਕਸ਼ੇ ਕੁਮਾਰ ਨਾਲ ਆਪਣੇ ਅਫੇਅਰ ਕਰਕੇ ਵੀ ਚਰਚਾ ‘ਚ ਰਹੀ । 1994 ਵਿੱਚ ਫ਼ਿਲਮ ਦੋਹਾਂ ਦੀ ਫ਼ਿਲਮ ਮੋਹਰਾ ਆਈ ਤਾਂ ਅਕਸ਼ੇ ਤੇ ਰਵੀਨਾ ਦੀਆਂ ਨਜ਼ਦੀਕੀਆਂ ਵੀ ਵੱਧ ਗਈਆਂ । ਜਿਸ ਤਰ੍ਹਾਂ ਇਸ ਫ਼ਿਲਮ ਦੇ ਗਾਣੇ ਹਰ ਇੱਕ ਦੀ ਜ਼ੁਬਾਨ ਤੇ ਸਨ ਉਸੇ ਤਰ੍ਹਾਂ ਅਕਸ਼ੇ ਤੇ ਰਵੀਨਾ ਦਾ ਅਫੇਅਰ ਵੀ ਹਰ ਇੱਕ ਦੀ ਜ਼ੁਬਾਨ ਤੇ ਸੀ । ਇੱਕ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਵਿੱਚ ਰਵੀਨਾ ਨੇ ਦੱਸਿਆ ਕਿ ਮੋਹਰਾ ਦੀ ਸ਼ੂਟਿੰਗ ਤੋਂ ਬਾਅਦ ਉਹ ਤੇ ਅਕਸ਼ੇ ਵਿਆਹ ਕਰਨ ਵਾਲੇ ਸਨ ।

ਅਕਸ਼ੇ ਤੋਂ ਪਹਿਲਾਂ ਰਵੀਨਾ ਦਾ ਅਫੇਅਰ ਕਮਲ ਸਦਾਨਾ ਨਾਲ ਸੀ ਪਰ ਇਹ ਰਿਸ਼ਤਾ ਜ਼ਿਆਦਾ ਨਹੀਂ ਚਲ ਸਕਿਆ । ਅਕਸ਼ੇ ਕੁਮਾਰ ਨੇ ਰਵੀਨਾ ਟੰਡਨ ਨੂੰ ਕਿਹਾ ਕਿ ਉਹ, ਉਹ ਕੁੜੀ ਹੈ ਜਿਸ ਨਾਲ ਉਹ ਵਿਆਹ ਕਰਨਾ ਚਾਹੁੰਦੇ ਹਨ । ਇਸ ਸਭ ਦੇ ਚਲਦੇ ਅਕਸ਼ੇ ਤੇ ਰਵੀਨਾ ਟੰਡਨ ਨੇ ਮੁੰਬਈ ਦੇ ਸ਼ਿਵ ਮੰਦਰ ਵਿੱਚ ਚੋਰੀ ਛਿਪੇ ਇੰਗੇਜਮੈਂਟ ਵੀ ਕਰ ਲਈ ਸੀ ।

ਪਰ ਇਸ ਦੇ ਬਾਵਜੂਦ ਅਕਸ਼ੇ ਨੇ ਰਵੀਨਾ ਨੂੰ ਇਹ ਹਿਦਾਇਤ ਕੀਤੀ ਸੀ ਕਿ ਉਹ ਆਪਣੀ ਮੰਗਣੀ ਦੀ ਖ਼ਬਰ ਕਿਸੇ ਨੂੰ ਨਾ ਦੱਸੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਸ ਦੀ ਫੈਨ ਫੋਲਵਿੰਗ ਘੱਟ ਜਾਵੇਗੀ । ਪਰ ਇਸ ਸਭ ਦੇ ਚਲਦੇ ਅਕਸ਼ੇ ਦੇ ਸਬੰਧ ਵਿੱਚ ਇੱਕ ਵੱਡਾ ਖੁਲਸਾ ਹੋਇਆ । ਰਵੀਨਾ ਨੂੰ ਪਤਾ ਲੱਗਿਆ ਕਿ ਅਕਸ਼ੇ ਨੇ ਉਸ ਤੋਂ ਇਲਾਵਾ ਦੋ ਹੋਰ ਕੁੜੀਆਂ ਨਾਲ ਇੰਗੇਜਮੈਂਟ ਕੀਤੀ ਹੋਈ ਸੀ ।

ਰਵੀਨਾ ਅਕਸ਼ੇ ਦੇ ਧੋਖੇ ਤੋਂ ਪਰੇਸ਼ਾਨ ਹੋ ਚੁੱਕੀ ਸੀ ਪਰ ਹਰ ਵਾਰ ਅਕਸ਼ੇ ਰਵੀਨਾ ਤੋਂ ਮੁਆਫੀ ਮੰਗ ਲੈਂਦੇ ਸਨ । ਇਸ ਸਭ ਦੇ ਚਲਦੇ ਅਕਸ਼ੇ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਰੇਖਾ ਦੇ ਕਰੀਬ ਚਲੇ ਗਏ ਤੇ ਦੋਹਾਂ ਦੇ ਅਫੇਅਰ ਦੀਆਂ ਖ਼ਬਰਾਂ ਹਰ ਪਾਸੇ ਸੁਣਾਈ ਦੇਣ ਲੱਗੀਆਂ । ਕਹਿੰਦੇ ਹਨ ਕਿ ਰਵੀਨਾ ਨੇ ਅਕਸ਼ੇ ਨੂੰ ਰੇਖਾ ਨਾਲ ਰੋਮਾਂਸ ਕਰਦੇ ਰੰਗੇ ਹੱਥੀ ਫੜਿਆ ਸੀ । ਇਸ ਤੋਂ ਬਾਅਦ ਰਵੀਨਾ ਨੇ ਆਪਣੀ ਮੰਗਣੀ ਤੋੜ ਦਿੱਤੀ ਦੋਵੇਂ ਇੱਕ ਦੂਜੇ ਦੇ ਦੁਸ਼ਮਣ ਬਣ ਗਏ । ਕਹਿੰਦੇ ਹਨ ਕਿ ਅਕਸ਼ੇ ਤੇ ਰਵੀਨਾ ਇੱਕ ਦੂਜੇ ਨੂੰ ਅੱਜ ਤੱਕ ਨਹੀਂ ਬੁਲਾਉਂਦੇ ।

Related Post