ਅਕਸ਼ੈ ਕੁਮਾਰ ਤੇ ਇਮਰਾਨ ਹਾਸ਼ਮੀ ਦੀ 'ਸੈਲਫੀ' ਦਾ ਪਹਿਲਾ ਲੁੱਕ ਹੋਇਆ ਰਿਲੀਜ਼, ਸੋਸ਼ਲ ਮੀਡੀਆ ਉੱਤੇ ਕਰ ਰਿਹਾ ਹੈ ਟਰੈਂਡ

By  Lajwinder kaur January 12th 2022 03:55 PM -- Updated: January 12th 2022 03:57 PM

ਇਹ ਪਹਿਲੀ ਵਾਰ ਹੋਵੇਗਾ ਜਦੋਂ ਅਕਸ਼ੈ ਕੁਮਾਰ ਅਤੇ ਇਮਰਾਨ ਹਾਸ਼ਮੀ ਇਕੱਠੇ ਨਜ਼ਰ ਆਉਣ ਵਾਲੇ ਹਨ। ਜੀ ਹਾਂ, ਦੋਵੇਂ ਕਲਾਕਾਰ ਹਿੰਦੀ ਫ਼ਿਲਮ 'ਸੈਲਫੀ' Selfiee  ਚ ਨਜ਼ਰ ਆਉਣਗੇ । ਇਸ ਦਾ ਐਲਾਨ ਕਰਨ ਜੌਹਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੀਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਅਤੇ ਇਮਰਾਨ ਹਾਸ਼ਮੀ ਨੇ ਵੀ ਪ੍ਰਸ਼ੰਸਕਾਂ ਨਾਲ ਸੈਲਫੀ ਫੋਟੋਆਂ ਸ਼ੇਅਰ ਕੀਤੀਆਂ ਹਨ। ਹਾਲਾਂਕਿ ਹੁਣ ਇਹ ਸਸਪੈਂਸ ਖਤਮ ਹੋ ਗਿਆ ਹੈ ਕਿ ਅਕਸ਼ੈ ਅਤੇ ਇਮਰਾਨ ਇਕੱਠੇ ਸੈਲਫੀ ਕਿਉਂ ਪੋਸਟ ਕਰ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਇਹ ਸੁਪਰਹਿੱਟ ਮਲਿਆਲਮ ਫਿਲਮ 'ਡਰਾਈਵਿੰਗ ਲਾਇਸੈਂਸ' ਦਾ ਰੀਮੇਕ ਹੈ।

selfiee Image Source: Instagram

ਹੋਰ ਪੜ੍ਹੋ : ਅਦਾਕਾਰਾ ਭਾਗਿਆਸ਼੍ਰੀ ਦਾ ਪਤੀ ਹਿਮਾਲਿਆ ਨਾਲ ਰੋਮਾਂਟਿਕ ਵੀਡੀਓ ਹੋਇਆ ਵਾਇਰਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

ਕਰਨ ਜੌਹਰ ਨੇ ਸੋਸ਼ਲ ਮੀਡੀਆ ਉੱਤੇ ਫਰਸਟ ਲੁੱਕ ਸ਼ੇਅਰ ਕਰਦੇ ਹੋਏ ਕਿਹਾ ਹੈ, 'ਪੇਸ਼ ਕਰ ਰਹੇ ਹਾਂ ਸੈਲਫੀ... ਜਿਸ 'ਚ ਅਕਸ਼ੈ ਕੁਮਾਰ ਅਤੇ ਇਮਰਾਨ ਹਾਸ਼ਮੀ ਨਜ਼ਰ ਆਉਣਗੇ...ਇਸ ਨੂੰ ਰਾਜ ਮਹਿਤਾ ਡਾਇਰੈਕਟ ਕਰ ਰਹੇ ਹਨ...ਇਸ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ...’। ਇਸ ਛੋਟੀ ਜਿਹੀ ਝਲਕ ਨੂੰ ਕੁਝ ਹੀ ਸਮੇਂ ਚ ਵੱਡੀ ਗਿਣਤੀ ਚ ਵਿਊਜ਼ ਤੇ ਕਮੈਂਟ ਆ ਚੁੱਕੇ ਨੇ। ਟਵਿੱਟਰ ਉੱਤੇ ਸੈਲਫੀ, ਅਕਸ਼ੈ ਕੁਮਾਰ ਤੇ ਇਮਰਾਨ ਹਾਸ਼ਮੀ ਦੇ ਹੈਸ਼ਟੈੱਗ ਟਰੈਂਡ ਕਰ ਰਹੇ ਹਨ।

ਹੋਰ ਪੜ੍ਹੋ : ਗੁਰਬਾਜ਼ ਨੇ ਨਚਾਇਆ ਆਪਣੀ ਦਾਦੀ ਨੂੰ, ਗਿੱਪੀ ਗਰੇਵਾਲ ਦੇ ਗੀਤ ‘ਸਿਰਾ ਹੋਇਆ ਪਿਆ’ ‘ਤੇ ਥਿਰਕਦੇ ਨਜ਼ਰ ਆਏ ਦਾਦੀ ਤੇ ਪੋਤਾ, ਦੇਖੋ ਵੀਡੀਓ

akshay Image Source: Instagram

ਫ਼ਿਲਮ ਦੀ ਅਨਾਉਂਸਮੈਂਟ ਵਾਲੀ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਅਕਸ਼ੈ ਕੁਮਾਰ ਬਲੈਕ ਰੰਗ ਦੇ ਪੈਂਟ-ਕੋਟ ਚ ਸਟਾਈਲਿਸ਼ ਲੁੱਕ 'ਚ ਨਜ਼ਰ ਆ ਰਿਹਾ ਹੈ, ਉਧਰ ਇਮਰਾਨ ਹਾਸ਼ਮੀ ਜੋ ਕਿ ਬਲਿਊ ਰੰਗ ਦੀ ਜੀਨ ਤੇ ਰੈੱਡ ਚੈੱਕ ਵਾਲੀ ਸ਼ਰਟ ਚ ਨਜ਼ਰ ਆ ਰਿਹਾ ਹੈ। ਵੀਡੀਓ ਚ ਇੱਕ ਸੈਲਫੀ ਨਾਂਅ ਦਾ ਗਾਣਾ ਵੀ ਵੱਜ ਰਿਹਾ ਹੈ, ਜਿਸ ਚ ਦੋਵੇਂ ਕਲਾਕਾਰ ਥਿਰਕਦੇ ਹੋਏ ਨਜ਼ਰ ਆ ਰਹੇ ਨੇ। ਪ੍ਰਸ਼ੰਸਕਾਂ ਨੂੰ ਵੀ ਦੋਵਾਂ ਕਲਾਕਾਰਾਂ ਦਾ ਇਹ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ।

 

 

View this post on Instagram

 

A post shared by Karan Johar (@karanjohar)

Related Post