'ਕੇਸਰੀ' ਫਿਲਮ ਬਣੀ ਅਕਸ਼ੈ ਕੁਮਾਰ ਦੇ ਕੈਰੀਅਰ ਦੀ ਦੂਜੀ ਸਭ ਤੋਂ ਵੱਡੀ ਫਿਲਮ, ਪਹਿਲੇ ਦਿਨ ਤੋੜੇ ਕਮਾਈ ਦੇ ਰਿਕਾਰਡ

By  Aaseen Khan March 22nd 2019 12:26 PM -- Updated: March 22nd 2019 02:30 PM

'ਕੇਸਰੀ' ਫਿਲਮ ਬਣੀ ਅਕਸ਼ੈ ਕੁਮਾਰ ਦੇ ਕੈਰੀਅਰ ਦੀ ਦੂਜੀ ਸਭ ਤੋਂ ਵੱਡੀ ਫਿਲਮ, ਪਹਿਲੇ ਦਿਨ ਤੋੜੇ ਕਮਾਈ ਦੇ ਰਿਕਾਰਡ : ਅਕਸ਼ੈ ਕੁਮਾਰ ਦੀ ਫਿਲਮ 'ਕੇਸਰੀ' 21 ਮਾਰਚ ਨੂੰ ਹੋਲੀ ਦੀ ਪਾਵਨ ਤਿਉਹਾਰ 'ਤੇ ਰਿਲਜ਼ੀ ਹੋ ਚੁੱਕੀ ਹੈ। ਅਕਸ਼ੈ ਕੁਮਾਰ ਦੀ ਇਸ ਫਿਲਮ ਦਾ ਪ੍ਰਸ਼ੰਸ਼ਕ ਕਾਫੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਅਤੇ ਫਿਲਮ ਦਰਸ਼ਕਾਂ ਦੀਆਂ ਆਸਾਂ 'ਤੇ ਖਰੀ ਉੱਤਰ ਵੀ ਰਹੀ ਹੈ। ਕੇਸਰੀ ਫਿਲਮ ਦੇ ਰੀਵਿਊ ਕਾਫੀ ਸ਼ਾਨਦਾਰ ਆ ਰਹੇ ਹਨ। ਦਰਸ਼ਕਾਂ ਵੱਲੋਂ ਤਾਂ ਫਿਲਮ ਨੂੰ ਪਸੰਦ ਕੀਤਾ ਹੀ ਜਾ ਰਿਹਾ ਹੈ ਉੱਥੇ ਹੀ ਫਿਲਮ ਕ੍ਰਿਟਿਕ ਵੀ ਫਿਲਮ ਨੂੰ ਚੰਗੀ ਰੇਟਿੰਗ ਦੇ ਰਹੇ ਹਨ।

#OneWordReview#Kesari: OUTSTANDING!

Rating: ⭐️⭐️⭐️⭐️

Chronicles a significant chapter from history brilliantly... Nationalism, patriotism, heroism, scale and soul - #Kesari has it all... Akshay’s career-best act... Anurag Singh’s direction terrific... Don’t miss! #KesariReview pic.twitter.com/hrNtAgObno

— taran adarsh (@taran_adarsh) March 19, 2019

ਫਿਲਮ ਦੇ ਪਹਿਲੇ ਦਿਨ ਦੀ ਬਾਕਸ ਆਫਿਸ ਕਲੈਕਸ਼ਨ ਵੀ ਸਾਹਮਣੇ ਆ ਚੁੱਕੀ ਹੈ। ਕੇਸਰੀ ਨੇ ਬਾਕਸ ਆਫਿਸ 'ਤੇ ਬੰਪਰ ਓਪਨਿੰਗ ਕੀਤੀ ਹੈ। ਜੀ ਹਾਂ ਫਿਲਮ ਐਨਾਲਿਸ੍ਟ ਤਰਨ ਆਦਰਸ਼ ਨੇ ਫਿਲਮ ਦੇ ਕਲੈਕਸ਼ਨ ਦੇ ਅੰਕੜੇ ਸਾਂਝੇ ਕੀਤੇ ਹਨ। ਕੇਸਰੀ ਫਿਲਮ ਨੇ 2019 'ਚ ਸਭ ਤੋਂ ਵੱਡੀ ਓਪਨਿੰਗ ਕੀਤੀ ਹੈ। ਫਿਲਮ ਨੇ ਪਹਿਲੇ ਦਿਨ 21.50 ਕਰੋੜ ਰੁਪਏ ਕਮਾਏ ਹਨ।ਫਿਲਮ ਗੋਲ੍ਡ ਤੋਂ ਬਾਅਦ ਅਕਸ਼ੈ ਕੁਮਾਰ ਦੀ ਕੇਸਰੀ ਫਿਲਮ ਸਭ ਤੋਂ ਵੱਡੀ ਓਪਨਿੰਗ ਵਾਲੀ ਫਿਲਮ ਬਣ ਚੁੱਕੀ ਹੈ।

Top *Opening Day* biz - 2019...

1. #Kesari ₹ 21.50 cr

2. #GullyBoy ₹ 19.40 cr

3. #TotalDhamaal ₹ 16.50 cr

4. #CaptainMarvel ₹ 13.01 cr

Note: ₹ 10 cr+ openers.

India biz.#Kesari is Akshay Kumar’s second biggest opener, after #Gold .

— taran adarsh (@taran_adarsh) March 22, 2019

ਸਾਰਾਗੜੀ ਦੇ ਯੁੱਧ 'ਤੇ ਸਿੱਖਾਂ ਦੀ ਬਹਾਦਰੀ ਨੂੰ ਦਰਸਾਉਂਦੀ ਅਨੁਰਾਗ ਸਿੰਘ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਚ ਅਕਸ਼ੈ ਕੁਮਾਰ ਦੀ ਅਦਾਕਾਰੀ ਦੀਆਂ ਤਾਰੀਫਾਂ ਰਿਕਾਰਡ ਤੋੜ ਰਹੀਆਂ ਹਨ। ਅਨੁਰਾਗ ਸਿੰਘ ਦੇ ਡਾਇਰੈਕਸ਼ਨ ਦੀ ਵੀ ਖਾਸੀ ਪ੍ਰਸ਼ੰਸ਼ਾ ਹੋ ਰਹੀ ਹੈ।

ਹੋਰ ਵੇਖੋ : ਰਣਵੀਰ ਸਿੰਘ ਦੀਆਂ ਤਾਰੀਫਾਂ ਦੀ ਚਰਚਾ ਹਾਲੀਵੁੱਡ ਗਲਿਆਰਿਆਂ 'ਚ, ਵਿਲ ਸਮਿਥ ਨੇ ਵੀਡੀਓ ਬਣਾ ਕੀਤੀ 'ਗਲੀ ਬੋਆਏ' ਦੀ ਤਾਰੀਫ

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਅਕਸ਼ੇ ਕੁਮਾਰ ਤੇ ਪ੍ਰਿਨਿਤੀ ਚੋਪੜਾ ਮੁੱਖ ਭੁਮਿਕਾ 'ਚ ਹਨ। ਫਿਲਮ ਕੇਸਰੀ 1897 ਦੀ ਸਾਰਾਗੜੀ ਦੀ ਜੰਗ ਦੀ ਕਹਾਣੀ ਨੂੰ ਬਿਆਨ ਕਰਦੀ ਹੈ ਜਦੋਂ 21 ਸਿੰਘਾਂ ਨੇ 10 ਹਜ਼ਾਰ ਪਠਾਣਾਂ ਨੂੰ ਧੂੜ ਚਟਾ ਦਿੱਤੀ ਸੀ । ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਨੂੰ ਰਿਲੀਜ਼ ਕੀਤਾ ਗਿਆ ਹੈ।

Related Post