ਅਕਸ਼ੇ ਕੁਮਾਰ ਦੀ ਫ਼ਿਲਮ 'ਲਕਸ਼ਮੀ ਬੌਂਬ' ਦੇ ਡਾਇਰੈਕਟਰ ਨੂੰ ਪਸੰਦ ਨਹੀਂ ਆਇਆ ਪਹਿਲਾ ਪੋਸਟਰ ਤਾਂ ਛੱਡ ਦਿੱਤੀ ਫ਼ਿਲਮ

By  Aaseen Khan May 20th 2019 11:49 AM

ਅਕਸ਼ੇ ਕੁਮਾਰ ਦੀ ਫ਼ਿਲਮ 'ਲਕਸ਼ਮੀ ਬੌਂਬ' ਦੇ ਡਾਇਰੈਕਟਰ ਨੂੰ ਪਸੰਦ ਨਹੀਂ ਆਇਆ ਪਹਿਲਾ ਪੋਸਟਰ ਤਾਂ ਛੱਡ ਦਿੱਤੀ ਫ਼ਿਲਮ : ਕੁਝ ਦਿਨ ਪਹਿਲਾਂ ਅਕਸ਼ੇ ਕੁਮਾਰ ਦੀ ਅਗਲੀ ਫ਼ਿਲਮ ਲਕਸ਼ਮੀ ਬੌਂਬ ਦੀ ਪਹਿਲੀ ਝਲਕ ਸਾਹਮਣੇ ਆਈ ਸੀ ਪਰ ਹੁਣ ਫ਼ਿਲਮ ਦੇ ਪੋਸਟਰ ਦੇ ਸਾਹਮਣੇ ਆਉਣ 'ਤੇ ਫ਼ਿਲਮ ਨੂੰ ਵੱਡਾ ਝਟਕਾ ਲੱਗਿਆ ਹੈ। ਜੀ ਹਾਂ ਫ਼ਿਲਮ ਦੇ ਨਿਰਦੇਸ਼ਕ ਰਾਘਵ ਲਾਰੈਂਸ ਨੇ ਫ਼ਿਲਮ ਛੱਡ ਦਿੱਤੀ ਹੈ ਜਿਸ ਦੀ ਜਾਣਕਾਰੀ ਉਹਨਾਂ ਨੇ ਸ਼ੋਸ਼ਲ ਮੀਡੀਆ 'ਤੇ ਇੱਕ ਨੋਟ ਸਾਂਝਾ ਕਰਕੇ ਦਿੱਤੀ ਹੈ।

 

View this post on Instagram

 

‪Bringing you one bomb of a story,#LaxmmiBomb starring @kiaraaliaadvani & yours truly!Bursting in cinemas on 5th June,2020?‬ Fox Star Studios Presents A Cape of Good Films Production in association with Shabinaa Entertainment & Tusshar Entertainment House Written by Farhad Samji Directed by Raghava Lawrence Produced by Aruna Bhatia, Cape of Good films Produced by Shabinaa Khan and Tusshar Produced by Fox Star Studios @foxstarhindi @shabskofficial @tusshark89 #CapeOfGoodFilms

A post shared by Akshay Kumar (@akshaykumar) on May 17, 2019 at 10:43pm PDT

ਡਾਇਰੈਕਟਰ ਰਾਘਵ ਲਾਰੈਂਸ ਨੇ ਨੋਟ ਵਿੱਚ ਲਿਖਿਆ, "ਤਮਿਲ ਵਿੱਚ ਇੱਕ ਕਹਾਵਤ ਹੈ ਕਿ ਜਿਸ ਘਰ ਵਿੱਚ ਸਨਮਾਨ ਨਾ ਮਿਲੇ,ਉਸ ਘਰ ਵਿੱਚ ਨਹੀਂ ਜਾਣਾ ਚਾਹੀਦਾ ਹੈ। ਇਸ ਦੁਨੀਆਂ 'ਚ ਦੌਲਤ ਅਤੇ ਸ਼ਹੁਰਤ ਤੋਂ ਜ਼ਿਆਦਾ ਆਤਮਸੰਮਾਨ ਜਰੂਰੀ ਹੈ। ਇਸ ਲਈ ਮੈਂ ਲਕਸ਼ਮੀ ਬੌਂਬ ਛੱਡ ਰਿਹਾ ਹਾਂ। ਫਿ‍ਲਮ ਦਾ ਪਹਿਲਾ ਪੋਸਟਰ ਮੇਰੀ ਜਾਣਕਾਰੀ ਤੋਂ ਬਿਨਾਂ ਰਿਲੀਜ਼ ਕਰ ਦਿੱਤਾ ਗਿਆ। ਮੇਰੇ ਨਾਲ ਇਸਦੀ ਕੋਈ ਚਰਚਾ ਵੀ ਨਹੀਂ ਕੀਤੀ ਗਈ। ਮੈਨੂੰ ਇੱਕ ਤੀਸਰੇ ਵਿਅਕਤੀ ਨੇ ਇਸ ਦੀ ਸੂਚਨਾ ਦਿੱਤੀ ਹੈ।

Dear Friends and Fans..!I

In this world, more than money and fame, self-respect is the most important attribute to a person's character. So I have decided to step out of the project, #Laxmmibomb Hindi remake of Kanchana@akshaykumar

@RowdyGabbar @Advani_Kiara pic.twitter.com/MXSmY4uOgR

— Raghava Lawrence (@offl_Lawrence) May 18, 2019

ਹੋਰ ਵੇਖੋ : ਨਵੀਂ ਪੰਜਾਬੀ ਫ਼ਿਲਮ 'ਪਰਿੰਦੇ' ਦਾ ਐਲਾਨ, ਸਾਹਮਣੇ ਆਇਆ ਫਰਸਟ ਲੁੱਕ

ਇੱਕ ਨਿਰਦੇਸ਼ਕ ਲਈ ਇਹ ਬੇਹੱਦ ਦੁਖਦਾਈ ਹੈ ਕਿ ਉਸਦੀ ਆਪਣੀ ਫ਼ਿਲਮ ਦੇ ਫਰਸਟ ਲੁੱਕ ਰਿਲੀਜ਼ ਦੇ ਬਾਰੇ 'ਚ ਉਸਨੂੰ ਕੋਈ ਬਾਹਰੀ ਵਿਅਕਤੀ ਆ ਕੇ ਦੱਸੇ। ਮੈਨੂੰ ਇਹ ਬੇਹੱਦ ਨਿਰਾਸ਼ਾਜਨਕ ਲੱਗਦਾ ਹੈ। ਇੱਕ ਰਚਨਾਸ਼ੀਲ ਵਿਅਕਤੀ ਹੋਣ ਦੀ ਵਜ੍ਹਾ ਕਰਕੇ ਮੈਨੂੰ ਪੋਸਟਰ ਵੀ ਪਸੰਦ ਨਹੀਂ ਆਇਆ। ਇਹ ਕਿਸੇ ਨਿਰਦੇਸ਼ਕ ਦੇ ਨਾਲ ਨਹੀਂ ਹੋਣਾ ਚਾਹੀਦਾ ਹੈ।ਦੱਸ ਦਈਏ ਅਕਸ਼ੇ ਕੁਮਾਰ ਦੀ ਇਹ ਫ਼ਿਲਮ 5 ਜੂਨ 2020 'ਚ ਰਿਲੀਜ਼ ਹੋਣ ਜਾ ਰਹੀ ਹੈ। ਦੇਖਣਾ ਹੋਵੇਗਾ ਹੁਣ ਇਸ ਫ਼ਿਲਮ ਦਾ ਨਿਰਦੇਸ਼ਨ ਕੌਣ ਕਰੇਗਾ।

Related Post