ਖੁਦ ਨੂੰ ਕਿਵੇਂ ਫਿੱਟ ਰੱਖਦੇ ਨੇ ਅਕਸ਼ੇ ਕੁਮਾਰ ,ਵੇਖੋ ਵੀਡਿਓ 

By  Shaminder October 3rd 2018 06:19 AM

ਅਕਸ਼ੇ ਕੁਮਾਰ ਬਾਲੀਵੁੱਡ 'ਚ ਮੰਨੇ ਪ੍ਰਮੰਨੇ ਅਦਾਕਾਰ ਹਨ ।ਉਨ੍ਹਾਂ ਨੇ ਜਿੱਥੇ ਹਿੰਦੀ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਨੇ । ਉੱੇਥੇ ਹੀ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਹੈ ।ਏਨੀਂ ਦਿਨੀਂ ਉਹ ਰਾਜਸਥਾਨ ਦੇ ਜੈਸਲਮੇਰ 'ਚ ਹਨ ।ਪਰ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਣ ਪਰ ਉਹ ਕਸਰਤ ਕਰਨਾ ਨਹੀਂ ਭੁੱਲਦੇ । ਖੁਦ ਨੂੰ ਫਿੱਟ ਰੱਖਣ ਲਈ ਜਿੱਥੇ ਉਹ ਜਿਮ 'ਚ ਪਸੀਨਾ ਵਹਾਉਂਦੇ ਨੇ ਅਤੇ ਕਰੜੀ ਮਿਹਨਤ ਕਰਦੇ ਨੇ । ਉੱਥੇ ਹੀ ਸਾਈਕਲਿੰਗ ਦਾ ਸਹਾਰਾ ਵੀ ਲੈਂਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ।

ਹੋਰ ਵੇਖੋ : ਇਸ ਤਰਾਂ ਬਣੀ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੀ ਫ਼ਿਲਮ 2.0 ,ਮੇਕਿੰਗ ਵੀਡੀਓ ਦੇਖ ਹੋ ਜਾਓਗੇ ਹੈਰਾਨ

https://www.instagram.com/p/BodRlR0AG5p/?taken-by=akshaykumar

ਜਿਸ 'ਚ ਤੁਸੀਂ ਵੇਖ ਸਕਦੇ ਹੋ ਕਿ ਉਹ ਕਿਸ ਤਰ੍ਹਾਂ ਰਾਜਸਥਾਨ ਦੇ ਜੈਸਲਮੇਰ 'ਚ ਸਾਈਕਲਿੰਗ ਕਰ ਰਹੇ ਨੇ ।ਸੂਰਜ ਦੇ ਚੜਨ ਦੇ ਨਾਲ ਹੀ ਉਹ ਸਾਈਕਲ ਲੈ ਕੇ ਨਿਕਲ ਪਏ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਦੋਵੇਂ ਹੱਥ ਛੱਡ ਕੇ ਪੂਰੀ ਰਫਤਾਰ ਦੇ ਨਾਲ ਸਾਈਕਲ ਚਲਾ ਰਹੇ ਨੇ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਉਹ ਖੁਦ ਨੂੰ ਬਹੁਤ ਹੀ ਖੁੱਲਾ ਮਹਿਸੂਸ ਕਰ ਰਹੇ ਨੇ ।ਉਨ੍ਹਾਂ ਲਿਖਿਆ ਕਿ ਉਹ ਜੈਸਲਮੇਰ ਦੇ ਮਾਰੂਥਲ 'ਚ ਹੱਥ ਛੱਡੇ ਬਿਨ੍ਹਾਂ ਸਾਈਕਲਿੰਗ ਕਰ ਰਹੇ ਨੇ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਸੰਤੁਲਿਤ ਅਤੇ ਸਥਿਰ ਹੈ ।

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਫੈਨਸ ਅਤੇ ਲੋਕਾਂ ਨੂੰ ਵੀ ਨਸੀਹਤ ਦਿੱਤੀ ਕਿ ਇਸ ਤਰਾਂ ਉਹ ਆਮ ਰੋਡ 'ਤੇ ਨਾ ਅਜਮਾਉਣ।ਹੁਣ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਅਕਸ਼ੇ ਕੁਮਾਰ ਖੁਦ ਨੂੰ ਫਿੱਟ ਰੱਖਣ ਲਈ ਕਿੰਨੀ ਮਿਹਨਤ ਕਰਦੇ ਨੇ ।ਇਹੀ ਉਨ੍ਹਾਂ ਦੀ ਫਿਟਨੈੱਸ ਦਾ ਰਾਜ਼ ਹੈ ।ਇਉਂ ਹੀ ਨਹੀਂ ਉਹ ਤਰੋ ਤਾਜ਼ਾ ਮਹਿਸੂਸ ਕਰਦੇ ਅਤੇ ਇੰਝ ਹੀ ਨਹੀਂ ਬਾਲੀਵੁੱਡ 'ਚ ਖਿਲਾੜੀਓਂ ਕੇ ਖਿਲਾੜੀ ।

Akshay-Kumar-swimming

ਤੁਹਾਨੂੰ ਦੱਸ ਦਈਏ ਕਿ ਅਕਸ਼ੇ ਕੁਮਾਰ ਨੇ ਕਈ ਪੰਜਾਬੀ ਮੂਲ ਨਾਲ ਸਬੰਧਤ ਫਿਲਮਾਂ 'ਚ ਵੀ ਕੰਮ ਕੀਤਾ ਹੈ ਅਤੇ ਪੰਜਾਬੀ ਮੂਲ ਨਾਲ ਸਬੰਧਤ ਫਿਲਮਾਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਉਨ੍ਹਾਂ ਨੇ ਸਿੱਖੀ ਸਰੂਪ 'ਚ ਫਿਲਮ ਸਿੰਘ ਇਜ਼ ਕਿੰਗ ,ਸਿੰਘ ਇਜ਼ ਬਲਿੰਗ ਸਣੇ ਹੋਰ ਕਈ ਫਿਲਮਾਂ 'ਚ ਕੰਮ ਕੀਤਾ ਹੈ । ਇਨ੍ਹਾਂ ਫਿਲਮਾਂ 'ਚ ਉਨ੍ਹਾਂ ਦੇ ਇਸ ਰੂਪ ਨੂੰ ਕਾਫੀ ਪਸੰਦ ਕੀਤਾ ਗਿਆ ਹੈ ।

Related Post