ਅਕਸ਼ੇ ਕੁਮਾਰ ਨੇ ਰੱਜ ਕੇ ਕੀਤੀ ਬੀ ਪਰਾਕ ਦੀ ਤਾਰੀਫ਼,ਇਹ ਸੀ ਵੱਡਾ ਕਾਰਨ 

By  Shaminder March 19th 2019 05:09 PM

ਬੀ ਪਰਾਕ ਨੇ ਅਕਸ਼ੇ ਕੁਮਾਰ ਦੇ ਨਾਲ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਅਕਸ਼ੇ ਕੁਮਾਰ ਬੀ ਪਰਾਕ ਦੀ ਖੁਸ਼ਾਮਦ ਕਰਦੇ ਨਜ਼ਰ ਆ ਰਹੇ ਨੇ । ਅਕਸ਼ੇ ਕੁਮਾਰ ਨੇ ਬੀ ਪਰਾਕ ਨੂੰ ਪੁੱਛਿਆ ਕਿ ਉਹ ਹੁਣੇ ਹੀ ਏਨਾ ਚੰਗਾ ਗਾਉੇਣ ਲੱਗੇ ਨੇ ਕਿ ਇਸ ਤੋਂ ਪਹਿਲਾਂ ਵੀ ਵਧੀਆ ਗਾਉਂਦੇ । ਅਕਸ਼ੇ ਕੁਮਾਰ ਨੇ ਪੁੱਛਿਆ ਕਿ ਹੁਣ ਤੱਕ ਉਹ ਕਿੱਥੇ ਛੁਪੇ ਬੈਠੇ ਸਨ ।

ਹੋਰ ਵੇਖੋ :ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਗੀਤ ਅੱਜ ਵੀ ਹੈ ਸੁਪਰਹਿੱਟ,ਵੇਖੋ ਬੋਹੀਮੀਆ,ਅਮਰ ਨੂਰੀ ‘ਤੇ ਹੋਰ ਕਲਾਕਾਰਾਂ ਨੇ ਕਿਵੇਂ ਪਾਇਆ ਇਸ ਗੀਤ ‘ਤੇ ਭੰਗੜਾ,ਵੇਖੋ ਵੀਡੀਓ

https://www.instagram.com/p/BvLxdNcB39E/

ਦੱਸ ਦਈਏ ਕਿ ਅਕਸ਼ੇ ਕੁਮਾਰ ਦੀ ਕੇਸਰੀ ਫ਼ਿਲਮ 'ਚ ਬੀ ਪਰਾਕ ਨੇ ਵੀ ਗਾਣਾ ਗਾਇਆ ਹੈ ਅਤੇ ਇਹ ਗੀਤ ਅਕਸ਼ੇ ਕੁਮਾਰ ਨੂੰ ਏਨਾ ਪਸੰਦ ਹੈ ਕਿ ਉਹ ਬੀ ਪਰਾਕ ਦੀਆਂ ਤਾਰੀਫ਼ਾਂ 'ਚ ਕਸੀਦੇ ਪੜਦੇ ਨਹੀਂ ਥੱਕ ਰਹੇ । ਇਸ ਦਾ ਇੱਕ ਵੀਡੀਓ ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਬੀ ਪਰਾਕ ਨੇ ਲਿਖਿਆ ਕਿ "What To Say About @akshaykumarPaaji He Is Jus Wow Darling Person Nd See How Nervous I’m Looking Thankuu Almighty For Everything Don’t Forget To Watch #Kesari 2days Left "ਬੀ ਪਰਾਕ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਗੀਤ ਕਰ ਚੁੱਕੇ ਨੇ ਅਤੇ ਸਰੋਤਿਆਂ ਵੱਲੋਂ ਵੀ ਉਨਾਂ ਦੇ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਹੈ ।

b-praak-singer b-praak-singer

 

Related Post