ਅਕਸ਼ੈ ਕੁਮਾਰ ਨੇ ਕੀਤਾ ਮੈਟ੍ਰੋ ਦਾ ਸਫ਼ਰ, ਨਹੀਂ ਪਹਿਚਾਣ ਪਾਏ ਲੋਕ, ਦੇਖੋ ਵੀਡੀਓ

By  Lajwinder kaur September 19th 2019 12:09 PM

ਬਾਲੀਵੁੱਡ ਦੇ ਖ਼ਤਰੋਂ ਕੇ ਖਿਲਾੜੀ ਯਾਨੀ ਕਿ ਅਕਸ਼ੈ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਮੁੰਬਈ ਮੈਟ੍ਰੋ ਦਾ ਸਫ਼ਰ ਕਰਦੇ ਹੋਏ ਨਜ਼ਰ ਆ  ਰਹੇ ਹਨ। ਉਨ੍ਹਾਂ ਨੇ ਮੈਟ੍ਰੋ ਦੀ ਤਾਰੀਫ਼ ਕਰਦੇ ਹੋਏ ਦੱਸਿਆ ਕਿ ਘੰਟਿਆਂ ਦਾ ਸਫ਼ਰ ਕੁਝ ਮਿੰਟਾਂ ‘ਚ ਹੀ ਪੂਰਾ ਹੋ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਫ਼ਿਲਮ ਦੇ ਸ਼ੂਟ ਲਈ ਘਾਟਕੋਪਰ ਤੋਂ ਵਰਸੋਵਾ ਜਾਣਾ ਸੀ ਪਰ ਮੈਪ ‘ਤੇ ਚੈੱਕ ਕੀਤਾ ਤਾਂ ਟ੍ਰੈਫਿਕ ਦੇ ਚੱਲਦੇ ਦੋ ਘੰਟਿਆਂ ਤੋਂ ਵੱਧ ਦਾ ਸਮਾਂ ਦਿਖਾਇਆ ਜਾ ਰਿਹਾ ਸੀ।

 

View this post on Instagram

 

‪My ride for today, the Mumbai metro...travelled #LikeABoss from Ghatkopar to Versova beating peak hours traffic ?

A post shared by Akshay Kumar (@akshaykumar) on Sep 18, 2019 at 6:55am PDT

ਹੋਰ ਵੇਖੋ:‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’ ‘ਚ ਆਪਣੀ ਅਦਾਕਾਰੀ ਨਾਲ ਸਭ ਨੂੰ ਭਾਵੁਕ ਕਰਨ ਵਾਲੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਰਘੁਵੀਰ ਯਾਦਵ ਨਾਲ ਖ਼ਾਸ ਗੱਲਬਾਤ ਪੀਟੀਸੀ ਦੇ ਨਾਲ, ਦੇਖੋ ਵੀਡੀਓ

ਪਰ ਗੁੱਡ ਨਿਊਜ਼ ਦੇ ਡਾਇਰੈਕਟਰ ਰਾਜ ਨੇ ਉਨ੍ਹਾਂ ਨੂੰ ਮੈਟ੍ਰੋ ਦਾ ਸਫ਼ਰ ਕਰਨ ਦੀ ਸਲਾਹ ਦਿੱਤੀ। ਪਹਿਲਾਂ ਤਾਂ ਉਹ ਰਾਜੀ ਨਹੀਂ ਹੋਏ ਪਰ ਫਿਰ ਰਿਸਕ ਲੈਂਦੇ ਹੋਏ ਉਹ ਡਾਇਰੈਕਟਰ ਰਾਜ ਤੇ ਆਪਣੇ ਕੁਝ  ਸੁਰੱਖਿਆ ਕਰਮਚਾਰੀਆਂ ਦੇ ਨਾਲ ਮੈਟ੍ਰੋ ਦੇ ਸਫ਼ਰ ਉੱਤੇ ਨਿਕਲ ਪਏ। ਉਨ੍ਹਾਂ ਨੇ ਵੀਡੀਓ ‘ਚ ਦੱਸਿਆ ਕਿ ਅਸੀਂ ਇੱਕ ਕੋਨੇ ‘ਚ ਖੜ੍ਹੇ ਹੋਏ ਹਾਂ ਪਰ ਲੋਕਾਂ ਨੇ ਉਨ੍ਹਾਂ ਨੂੰ ਪਹਿਚਾਣਿਆ ਨਹੀਂ।  ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇੱਕ ਮਿਲੀਅਨ ਤੋਂ ਵੱਧ ਵਾਰ ਲੋਕ ਇਸ ਨੂੰ ਦੇਖ ਚੁੱਕੇ ਹਨ।

Related Post