ਟਾਇਲੇਟ ਦੇ ਸੁਪਰਹਿੱਟ ਹੋਣ ਤੋਂ ਬਾਅਦ ਹੁਣ ਪੂਰਾ ਦੇਸ਼ ਬਦਲਣ ਜਾ ਰਹੇ ਹਨ ਅਕਸ਼ੇ ਕੁਮਾਰ

By  Gourav Kochhar July 3rd 2018 08:27 AM

ਫਿਲਮ 'ਟਾਇਲੇਟ ਏਕ ਪ੍ਰੇਮ ਕਥਾ' ਬਾਕਸ ਆਫਿਸ 'ਤੇ ਜ਼ਬਰਦਸਤ ਸਾਬਤ ਹੋਈ ਸੀ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਅਕਸ਼ੇ ਕੁਮਾਰ ਨੇ ਅਗਲੀ ਸੀਰੀਜ਼ 'ਟਾਇਲੇਟ ਏਕ ਪ੍ਰੇਮ ਕਥਾ 2' ਦਾ ਐਲਾਨ ਕਰ ਦਿੱਤਾ ਹੈ। ਅਕਸ਼ੇ ਨੇ ਟਵਿਟਰ 'ਤੇ ਐਲਾਨ ਕਰਦੇ ਹੋਏ ਲਿਖਿਆ, ''ਅਗਲੇ ਬਲਾਕਬਸਟਰ ਮਿਸ਼ਨ ਟਾਇਲੇਟ 2 ਲਈ ਤਿਆਰ ਹੋਣ ਦਾ ਸਮਾਂ! ਇਸ ਵਾਰ ਬਦਲੇਗਾ ਪੂਰਾ ਦੇਸ਼...ਜਲਦ ਆ ਰਿਹਾ ਹੈ''। ਅਕਸ਼ੇ ਕੁਮਾਰ ਨੇ ਇਕ ਸ਼ਾਰਟ ਵੀਡੀਓ ਵੀ ਰਿਲੀਜ਼ ਕੀਤੀ ਹੈ ਜਿਸ 'ਚ ਉਨ੍ਹਾਂ ਕਿਹਾ, ''ਟਾਇਲੇਟ ਤਾਂ ਬਣ ਗਿਆ, ਪਰ ਕਥਾ ਅਜੇ ਵੀ ਬਾਕੀ ਹੈ। ਮੈਂ ਆ ਰਿਹਾ ਹਾਂ ਲੈ ਕੇ ਟਾਇਲੇਟ Toilet 2 ਦਾ ਦੂਜਾ ਭਾਗ ਬਹੁਤ ਜਲਦ''। ਹਾਲਾਂਕਿ ਬਾਕੀ ਸਟਾਰਕਾਸਟ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਗਈ।

https://twitter.com/akshaykumar/status/1013002289911562241

ਦੱਸਣਯੋਗ ਹੈ ਕਿ ਅਕਸ਼ੇ ਕੁਮਾਰ Akshay Kumar ਨਾਲ 'ਟਾਇਲੇਟ ਏਕ ਪ੍ਰੇਮ ਕਥਾ' 'ਚ ਭੂਮੀ ਪੇਂਡਨੇਕਰ, ਸੁਧੀਰ ਪਾਂਡੇ ਅਤੇ ਅਨੁਪਮ ਖੇਰ ਅਹਿਮ ਭੂਮਿਕਾ 'ਚ ਹਨ। ਫਿਲਮ ਦਾ ਬਜਟ 22 ਕਰੋੜ ਸੀ ਅਤੇ ਉੱਥੇ ਹੀ ਇਸ ਫਿਲਮ ਨੇ ਭਾਰਤ 'ਚ ਕਰੀਬ 134 ਕਰੋੜ ਦਾ ਕਾਰੋਬਾਰ ਕੀਤਾ ਸੀ। ਕੁਝ ਸਮੇਂ ਪਹਿਲਾਂ ਹੀ ਇਹ ਫਿਲਮ ਚੀਨ 'ਚ ਰਿਲੀਜ਼ ਹੋਈ ਸੀ। ਚੀਨ 'ਚ ਇਸ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਹੁੰਗਾਰਾ ਮਿਲਿਆ ਸੀ।

akshay kumar ਅਕਸ਼ੇ ਕੁਮਾਰ

Related Post