ਮੀਡਿਆ 'ਤੇ ਭੜਕੇ ਅਕਸ਼ੇ ਕੁਮਾਰ, ਵੀਡੀਓ ਦੇਖ ਤੁਹਾਡੀ ਵੀ ਵੱਧ ਜਾਵੇਗੀ ਧੜਕਨ

Written by  Gourav Kochhar   |  June 05th 2018 11:46 AM  |  Updated: June 05th 2018 11:46 AM

ਮੀਡਿਆ 'ਤੇ ਭੜਕੇ ਅਕਸ਼ੇ ਕੁਮਾਰ, ਵੀਡੀਓ ਦੇਖ ਤੁਹਾਡੀ ਵੀ ਵੱਧ ਜਾਵੇਗੀ ਧੜਕਨ

ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਗਿਣਤੀ ਉਨ੍ਹਾਂ ਸੈਲੇਬਸ 'ਚ ਹੁੰਦੀ ਹੈ, ਜੋ ਸੈਟ 'ਤੇ ਸਟਾਰਜ਼ ਨਾਲ ਮਖੌਲ ਕਰਦੇ ਹਨ। ਗੱਲ ਫਿਲਮ ਸੈੱਟ ਦੀ ਹੋਵੇ ਜਾਂ ਫਿਰ ਟੀ. ਵੀ. ਸ਼ੋਅ ਦੀ, ਅਕਸ਼ੈ akki ਆਪਣੀ ਮੌਜ-ਮਸਤੀ ਨਾਲ ਸਾਰਿਆ ਦਾ ਮਨੋਰੰਜਨ ਕਰਨਾ ਬਿਲਕੁੱਲ ਨਹੀਂ ਭੁੱਲਦੇ। ਹਾਲ ਹੀ 'ਚ ਇਕ ਇਵੈਂਟ 'ਚ ਸ਼ਾਮਲ ਹੋਏ ਅਕਸ਼ੈ ਨੇ ਕੁਝ ਅਜਿਹਾ ਕਰ ਦਿੱਤਾ, ਜਿਸ ਨਾਲ ਸਾਹਮਣੇ ਖੜ੍ਹੇ ਫੋਟੋਗਰਾਫਰ ਦੀ ਦਿਲ ਦੀ ਧੜਕਣ ਇਕਦੱਮ ਵੱਧ ਗਈ ਹੋਵੇਗੀ। ਅਕਸ਼ੈ ਕੁਮਾਰ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਮੀਡੀਆ ਫੋਟੋਗਰਾਫਰ ਨੂੰ ਬੇਹੱਦ ਗੁੱਸੇ ਨਾਲ ਦੇਖਦੇ ਹੋਏ ਉਨ੍ਹਾਂ ਅੱਗੇ ਵੱਧ ਰਹੇ ਹਨ।

ਅਕਸ਼ੈ akki ਦਾ ਇਹ ਅੰਦਾਜ਼ ਦੇਖ ਬੇਸ਼ੱਕ ਉਹ ਡਰ ਗਿਆ ਹੋਵੇਗਾ, ਫਿਰ ਅਕਸ਼ੈ ਦਾ ਹਾਸਾ ਇਸ ਮਾਹੌਲ ਨੂੰ ਵਧੀਆ ਬਣਾ ਦਿੰਦਾ ਹੈ। ਇਹ ਵੀਡੀਓ ਐਤਵਾਰ ਦੀ ਹੈ, ਜਦੋਂ ਅਕਸ਼ੈ ਸਵਰਨਸਾਥੀ ਨਾਂ ਦੀ ਇਕ ਸੰਸਥਾ ਨਾਲ ਜੁੜੇ। ਇਸ ਦਾ ਜ਼ਿਕਰ ਅਦਾਕਾਰ ਨੇ ਇੰਸਟਾਗਰਾਮ 'ਤੇ ਕੀਤਾ ਹੈ।

https://www.instagram.com/p/Bjkfr6iDGIs/

ਜ਼ਿਕਰਯੋਗ ਹੈ ਕਿ ਅਕਸ਼ੈ ਕੁਮਾਰ ਆਪਣੀਆਂ 2 ਫਿਲਮਾਂ '2.0' ਅਤੇ 'ਗੋਲਡ' ਦੀ ਸ਼ੂਟਿੰਗ ਖਤਮ ਕਰ ਚੁੱਕੇ ਹਨ, ਜੋ ਇਸ ਸਾਲ ਰਿਲੀਜ਼ ਹੋਣ ਵਾਲੀਆਂ ਹਨ। ਰਜਨੀਕਾਂਤ ਸਟਾਰਰ '2.0' 'ਚ ਅਕਸ਼ੈ ਕੁਮਾਰ akki ਪਹਿਲੀ ਵਾਰ ਨੈਗੇਟਿਵ ਕਿਰਦਾਰ ਪਲੇਅ ਕਰਨਗੇ, ਜਦਕਿ 'ਗੋਲਡ Gold' 'ਚ ਉਨ੍ਹਾਂ ਦੀ ਜੋੜੀ ਟੀ. ਵੀ. ਅਦਾਕਾਰਾ ਮੌਨੀ ਰਾਓ ਨਾਲ ਦਿਖੇਗੀ। ਫਿਲਹਾਲ ਅਕਸ਼ੈ ਫਿਲਮ 'ਕੇਸਰੀ' ਦੀ ਸ਼ੂਟਿੰਗ ਕਰਨ 'ਚ ਰੁੱਝੇ ਹੋਏ ਹਨ।

akshay kumar road safety


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network