ਅਲਫਾਜ਼ ਦਾ ਵਿਆਹ ਕਰਵਾਉਣ ਦਾ ਹੋਇਆ ਮਨ, ਦੋਸਤਾਂ ਨੂੰ ਵਟਸਐਪ ‘ਤੇ ਦਿਖਾ ਰਹੇ ਨੇ ਤਸਵੀਰਾਂ

By  Lajwinder kaur January 29th 2019 04:31 PM -- Updated: January 29th 2019 04:42 PM

ਪੰਜਾਬੀ ਗਾਇਕ ਤੇ ਅਦਾਕਾਰ ਅਲਫਾਜ਼ ਜਿਹੜੇ ਇਸ ਸਾਲ ਦਾ ਪਹਿਲਾਂ ਗੀਤ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਨੇ। ਇਸ ਗੀਤ ਦਾ ਨਾਮ ਹੈ ਵਟਸਐਪ ਜਿਸ ਨੂੰ ਆਪਣੀ ਆਵਾਜ਼ ਦੇ ਨਾਲ ਅਲਫਾਜ਼ ਨੇ ਸ਼ਿੰਗਾਰਿਆ ਹੈ। ਇਸ ਗੀਤ ‘ਚ ਵਿਆਹੇ ਤੇ ਅਣਵਿਆਹੇ ਬੰਦੇ ਦੇ ਹਲਾਤਾਂ ਨੂੰ ਪੇਸ਼ ਕੀਤਾ ਗਿਆ ਹੈ। ਗੀਤ ਦੀ ਵੀਡੀਓ ‘ਚ ਅਲਫਾਜ਼ ਜਿਸ ਦਾ ਮਨ ਵਿਆਹ ਕਰਵਾਉਣ ਦਾ ਕਰ ਰਿਹਾ ਹੈ ਤੇ ਉੱਧਰ ਉਨ੍ਹਾਂ ਦਾ ਦੋਸਤ ਜੋ ਕਿ ਵਿਆਹ ਕਰਵਾ ਕੇ ਆਪਣੀ ਵਹੁਟੀ ਦੀਆਂ ਡਿਮਾਡਾਂ ਤੇ ਘਰ ਦੇ ਕੰਮਾਂ ਤੋਂ ਪ੍ਰੇਸ਼ਾਨ ਹੈ।

ਹੋਰ ਵੇਖੋ: ਗੁਰੀ ਨੇ ਫਿਲਮ ਦੇ ਸੈੱਟ ‘ਤੇ ਮਨਾਈ ਲੋਹੜੀ, ਦੇਖੋ ਤਸਵੀਰਾਂ

‘ਵਟਸਐਪ’ ਗੀਤ ਦੇ ਬੋਲ ਖੁਦ ਅਲਫਾਜ਼ ਨੇ ਹੀ ਲਿਖੇ ਨੇ ਤੇ ਇਸ ਗੀਤ ਦਾ ਮਿਊਜ਼ਿਕ ਮੋਫੂਸੀਓਨ ਨੇ ਤਿਆਰ ਕੀਤਾ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਅਲਫਾਜ਼ ਦਾ ਇਹ ਗੀਤ ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਵੇਖੋ: ਹਰਪ੍ਰੀਤ ਢਿੱਲੋਂ ਨੇ ਕਿਉਂ ਕਿਹਾ ਕਿ ਸਿੰਗਾ ਵੀ ਵਾਰ ਵਾਰ ਦੇਖੋ

ਅਲਫਾਜ਼ ਨੇ ਹਾਲ ਹੀ ‘ਚ ‘ਵੱਡਾ ਕਲਾਕਾਰ’ ਮੂਵੀ ਦੇ ਨਾਲ ਪੰਜਾਬੀ ਇੰਡਸਟਰੀ ‘ਚ ਵਾਪਸੀ ਕੀਤੀ ਹੈ। ਦੱਸ ਦਈਏ ਅਲਫਾਜ਼ ਜੋ ਕਿ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਇੰਡਸਟਰੀ ਤੋਂ ਗਾਇਬ ਚੱਲ ਰਹੇ ਸਨ। ਇਸ ਤੋਂ ਪਹਿਲਾਂ ਅਲਫਾਜ਼ ਪਾਲੀਵੁੱਡ ਅਤੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਆਪਣੇ ਹਿੱਟ ਟ੍ਰੈਕਜ਼ ਦੇ ਚੁੱਕੇ ਹਨ, ਜਿਵੇਂ ‘ਯਾਰ ਬਥੇਰੇ’, ‘ਰਿਕਸ਼ਾ’, ‘ਹਾਏ ਮੇਰਾ ਦਿਲ’, ਤੇ ‘ਪੁੱਤ ਜੱਟ ਦਾ’ ਵਰਗੇ ਕਈ ਹੋਰ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।

Related Post