ਆਲਿਆ ਭੱਟ ਨੇ ਬੁਆਏਫ੍ਰੈਂਡ ਰਣਬੀਰ ਕਪੂਰ ਦੀ ਫੋਟੋਗ੍ਰਾਫ਼ੀ ਦੀ ਕੀਤੀ ਤਾਰੀਫ਼, ਵੇਖੋ ਤਸਵੀਰਾਂ

By  Pushp Raj January 8th 2022 02:08 PM

ਮਸ਼ਹੂਰ ਬਾਲੀਵੁੱਡ ਅਦਾਕਾਰਾ ਆਲਿਆ ਭੱਟ ਤੇ ਅਦਾਕਾਰ ਰਣਬੀਰ ਕਪੂਰ ਆਪਣੀ ਲਵ ਲਾਈਫ ਨੂੰ ਲੈ ਕੇ ਲਾਈਮ ਲਾਈਟ 'ਚ ਰਹਿੰਦੇ ਹਨ। ਆਲਿਆ ਭੱਟ ਤੇ ਰਣਬੀਰ ਕਪੂਰ ਨੇ ਇੱਕਠੇ ਸਾਲ 2022 ਦਾ ਆਗਾਜ਼ ਕੀਤਾ ਸੀ। ਆਲਿਆ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਰਣਬੀਰ ਦੇ ਫੋਟੋਗ੍ਰਾਫੀ ਦੇ ਹੁਨਰ ਦੀ ਸ਼ਲਾਘਾ ਕੀਤੀ ਹੈ।

Alia Bhatt and Ranbir Kapoor Image Source: Instagram

ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਆਲੀਆ ਨੇ ਇਹ ਵੀ ਦੱਸਿਆ ਕਿ ਇਹ ਤਸਵੀਰਾਂ ਉਸ ਦੇ ਬੁਆਏਫ੍ਰੈਂਡ ਅਦਾਕਾਰ ਰਣਬੀਰ ਕਪੂਰ ਨੇ ਕਲਿੱਕ ਕੀਤੀਆਂ ਹਨ।

 

View this post on Instagram

 

A post shared by Alia Bhatt ☀️ (@aliaabhatt)

ਇਨ੍ਹਾਂ ਤਸਵੀਰਾਂ ਦੇ ਨਾਲ ਆਲਿਆ ਭੱਟ ਨੇ ਰਣਬੀਰ ਕਪੂਰ ਦੀ ਫੋਟੋਗ੍ਰਾਫੀ ਦੀ ਤਾਰੀਫ ਕੀਤੀ ਹੈ। ਆਲਿਆ ਨੇ ਲਿਖਿਆ, " ਕੈਜ਼ੂਅਲ ਤੌਰ 'ਤੇ ਮੇਰੇ ਬੁਆਏਫ੍ਰੈਂਡ ਦੀ ਫੋਟੋਗ੍ਰਾਫੀ ਦੇ ਹੁਨਰ ਨੂੰ ਫਲੈਕਸ ਕਰ ਰਹੀਂ ਹਾਂ।'' ਤਸਵੀਰਾਂ 'ਚ ਆਲੀਆ ਕੈਮਰੇ ਵੱਲ ਦੇਖ ਕੇ ਮੁਸਕਰਾਉਂਦੀ ਹੋਈ ਦਿਖਾਈ ਦੇ ਰਹੀ ਹੈ, ਇੱਕ ਹੋਰ ਤਸਵੀਰ 'ਚ ਉਹ ਕੈਮਰੇ ਤੋਂ ਦੂਰ ਨਜ਼ਰ ਆ ਰਹੀ ਹੈ।

Alia Bhatt New Pics Image Source: Instagram

ਆਲਿਆ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸੈਲੇਬਸ ਵੀ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰੀਆ ਦੇ ਰਹੇ ਹਨ।

ਰਣਬੀਰ ਕਪੂਰ ਦੀ ਮਾਂ ਨੀਤੂ ਕਪੂਰ ਨੇ ਆਲਿਆ ਦੀਆਂ ਇਨ੍ਹਾਂ ਤਸਵੀਰਾਂ 'ਤੇ ਦਿਲ ਵਾਲੇ ਈਮੋਜ਼ੀ ਨਾਲ ਕਮੈਂਟ ਕੀਤਾ ਹੈ। ਆਲਿਆ ਦੀ ਸਹੇਲੀ ਤੇ ਫੈਸ਼ਨ ਡਿਜ਼ਾਈਨਰ ਤਾਨਿਆ ਨੇ ਲਿਖਿਆ ਡਿਮਪਲ ਤੇ ਇਸ ਦੇ ਨਾਲ ਹੀ ਉਸ ਦਿਲ ਵਾਲੇ ਈਮੋਜ਼ੀ ਬਣਾਏ।

Alia Bhatt 2 Image Source: Instagram

ਹੋਰ ਪੜ੍ਹੋ : ਨੇਹਾ ਧੂਪਿਆ ਨੇ ਦੱਸਿਆ ਆਪਣੇ ਬੇਟੇ ਦਾ ਨਾਂਅ ਗੁਰਿਕ ਸਿੰਘ ਧੂਪੀਆ ਬੇਦੀ ; ਵੇਖੋ ਤਸਵੀਰਾਂ

ਫੈਨਜ਼ ਨੇ ਆਲਿਆ ਦੀ ਤਸਵੀਰ 'ਤੇ ਕਿਊਟ , ਯੂ ਲੁੱਕ ਬਿਊਟੀਫੂਲ, ਇੱਕ ਯੂਜ਼ਰ ਨੇ ਲਿਖਿਆ ਯੂ ਲੁੱਕ ਪ੍ਰੀਟੀ ਨੋ ਡਾਊਟ ਕੀ ਰਣਬੀਰ ਤੁਹਾਡੇ ਫੋਟੋਗ੍ਰਾਫਰ ਕਿਉਂ ਬਣੇ ਲੌਟਸ ਆਫ ਲਵ ਆਦਿ ਕਮੈਂਟ ਕੀਤੇ ਹਨ।

Related Post