ਵਾਇਰਲ ਤਸਵੀਰਾਂ ‘ਚ ਮਸਤੀ ਕਰਦੇ ਨਜ਼ਰ ਆਏ ਆਲੀਆ ਤੇ ਵਰੁਣ

By  Lajwinder kaur November 26th 2018 08:05 AM

ਬਾਲੀਵੁੱਡ ਅਦਾਕਾਰ ਆਲੀਆ ਭੱਟ ਅਤੇ ਵਰੁਣ ਧਵਨ ਨੇ ਹਾਲ ਹੀ ‘ਚ ਫਿਲਮ ‘ਕਲੰਕ’ ਦਾ ਪਹਿਲਾ ਸ਼ੈਡਿਊਲ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ। ਇਸ ਮੌਕੇ ਪਾਰਟੀ ਕਰਦਿਆਂ ਦੀਆਂ ਤਸਵੀਰਾਂ ਸੋਸ਼ਲ ਮੀਡਿਆ ਉੱਤੇ ਕਾਫ਼ੀ ਵਾਇਰਲ ਹੋ ਰਹਿਆਂ ਨੇ। ਦੱਸ ਦੇਈਏ ਫਿਲਮ ਦੇ ਪਹਿਲੇ ਸ਼ੈਡਿਊਲ ਦੇ ਪੂਰੇ ਹੋਣ ਦੇ ਬਾਅਦ ਪੂਰੀ ਟੀਮ ਨੇ ਮਿਲਕੇ ਪੀਜ਼ਾ ਪਾਰਟੀ ਕੀਤੀ ਤੇ ਇਸ ਪਾਰਟੀ ਦੀਆਂ ਤਸਵੀਰਾਂ ਵਰੁਣ ਧਵਨ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀਆਂ ਨੇ।

https://www.instagram.com/p/BqhghCrn_YO/

 ਹੋਰ ਪੜ੍ਹੋ:ਸਿਨੇਮਾਂ ਘਰਾਂ ‘ਚ ਭਿੜਨਗੇ ਸ਼ੈਰੀ ਮਾਨ ਤੇ ਦੀਪ ਸਿੱਧੂ

ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਪੂਰੀ ਟੀਮ ਦੇ ਨਾਲ ਆਲਿਆ ਅਤੇ ਵਰੁਣ ਦੋਵੇ ਇੱਕਠੇ ਨਜ਼ਰ ਆ ਰਹੇ ਹਨ । ਜਿੱਥੇ ਵਰੁਣ ਸ਼ਰਟਲੈੱਸ ਲੁੱਕ ਵਿੱਚ ਵਿਖਾਈ  ਦੇ ਰਹੇ ਹਨ ਉਥੇ ਹੀ ਆਲਿਆ ਭੱਟ ਪੈਰ ਵਿੱਚ ਸੱਟ ਲੱਗਣ ਦੇ ਕਾਰਨ ਸਟੀਕ ਦੇ ਸਹਾਰੇ ਖੜੀ ਨਜ਼ਰ ਆ ਰਹੀ ਹੈ। ਦੱਸ ਦੇਈਏ ਹਾਲ ਵਿੱਚ ਆਲਿਆ ਦੇ ਪੈਰ ਵਿੱਚ ਬ੍ਰਹਮਾਸਤਰ ਫਿਲਮ ਦੀ ਸ਼ੂਟਿੰਗ  ਦੇ ਦੌਰਾਨ ਆਲਿਆ ਨੂੰ ਸੱਟ ਲੱਗ ਗਈ ਸੀ।Alia Bhatt Varun Dhawan Celebrate Kalank Shedule

ਹੋਰ ਪੜ੍ਹੋ:ਇਰਫਾਨ ਖਾਨ ਨੂੰ ਲੈ ਕੇ ਆਈ ਚੰਗੀ ਖਬਰ, ਛੇਤੀ ਕਰਨ ਵਾਲੇ ਹਨ ਵਾਪਸੀ 

ਦੋਨਾਂ  ਦੇ ਕੰਮ ਦੀ ਗੱਲ ਕਰੀਏ ਤਾਂ ਇਹਨੀ ਦਿਨੀ ਆਲਿਆ ਭੱਟ ਐਕਟਰ ਰਣਬੀਰ ਕਪੂਰ  ਦੇ ਨਾਲ ਫਿਲਮ ਬ੍ਰਹਮਾਸਤਰ ਦੀ ਸ਼ੂਟਿੰਗ ਵਿੱਚ ਬਿਜ਼ੀ ਹੈ। ਉਥੇ ਹੀ ਵਰੁਣ ਧਵਨ ਵੀ ਆਪਣੇ ਆਉਣ ਵਾਲੇ ਪ੍ਰੋਜੈਕਟਸ ਵਿੱਚ ਜੁੱਟੇ ਹੋਏ ਨੇ।

Alia Bhatt Varun Dhawan Celebrate Kalank

ਇਸ ਤੋਂ ਪਹਿਲਾਂ ਵੀ ਇਹਨਾਂ ਦੋਵਾਂ ਨੇ ਇੱਕਠੇ ਕੰਮ ਕੀਤਾ ਹੋਇਆ ਹੈ। ਤੇ ਲੋਕਾਂ ਵੱਲੋਂ ਵੀ ਆਲਿਆ ਤੇ ਵਰੁਣ ਦੀ ਜੋੜੀ ਨੂੰ ਕਾਫੀ ਪਿਆਰ ਮਿਲ ਚੁੱਕਾ ਹੈ। ਦੋਨਾਂ ਨੇ ਬੈਕ ਟੂ ਬੈਕ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ । ਅਤੇ ਹੁਣ ਦੋਵੇਂ ਫਿਲਮ ਕਲੰਕ ਵਿੱਚ ਵੀ ਨਾਲ ਨਾਲ ਨਜ਼ਰ ਆਉਣ ਵਾਲੇ ਹਨ ।

kalank varun dhawan

ਇਹ ਫਿਲਮ ਕਰਨ ਜੌਹਰ ਦੇ ਪ੍ਰੋਡਕਸ਼ਨ ਤਲੇ ਬੰਨ ਰਹੀ ਹੈ ।  ਫਿਲਮ ਵਿੱਚ ਕਈ ਵੱਡੇ ਸਿਤਾਰੇ ਜਿਵੇਂ ਕਿ ਮਾਧੁਰੀ ਦੀਕਸ਼ਿਤ ,  ਸੰਜੈ ਦੱਤ ,  ਸੋਨਾਕਸ਼ੀ ਸਿਨਹਾ ਅਤੇ ਆਦਿਤਿਆ ਰਾਏ ਕਪੂਰ ਵੀ ਵਿਖਾਈ ਦੇਣ ਵਾਲੇ ਹਨ।

-Ptc Punjabi

Related Post